ਏ.ਪੀ. ਢਿੱਲੋਂ ਨੇ ਐਪਲ ਦੇ ਨਵੇਂ ਫੋਨ ਦੇ ਨਾਲ ਸਾਂਝਾ ਕੀਤਾ ਵੀਡੀਓ

ਏਪੀ ਢਿੱਲੋਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਨਵੇਂ ਐਪਲ ਡਿਊ ਫੋਨ ਦੇ ਨਾਲ ਨਜ਼ਰ ਆ ਰਹੇ ਹਨ। ਵੀਡੀਓ ‘ਚ ਗਾਇਕ ਕਹਿ ਰਿਹਾ ਹੈ ਕਿਵੇਂ ਹੋ ਸਾਰੇ, ਸਾਡੀ ਕਾਪੀ ਆ ਗਈ ਹੈ। ਜਿਸ ਤੋਂ ਬਾਅਦ ਉਹ ਆਪਣੇ ਫੋਨ ਨੂੰ ਫੋਲਡ ਕਰਕੇ ਦਿਖਾਉਂਦੇ ਹਨ।

By  Shaminder Kaur Kaler October 27th 2026 01:12 PM

ਏਪੀ ਢਿੱਲੋਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਨਵੇਂ ਐਪਲ ਡਿਊ ਫੋਨ ਦੇ ਨਾਲ ਨਜ਼ਰ ਆ ਰਹੇ ਹਨ। ਵੀਡੀਓ ‘ਚ ਗਾਇਕ ਕਹਿ ਰਿਹਾ ਹੈ ਕਿਵੇਂ ਹੋ ਸਾਰੇ, ਸਾਡੀ ਕਾਪੀ ਆ ਗਈ ਹੈ। ਜਿਸ ਤੋਂ ਬਾਅਦ ਉਹ ਆਪਣੇ ਫੋਨ ਨੂੰ ਫੋਲਡ ਕਰਕੇ ਦਿਖਾਉਂਦੇ ਹਨ। ਕੁਝ ਸਮਾਂ ਪਹਿਲਾਂ ਹੀ ਐਪਲ ਦੇ ਵੱਲੋਂ ਆਪਣੇ ਇਸ ਸਭ ਤੋਂ ਮਹਿੰਗੇ ਤੇ ਫੋਲਡੇਬਲ ਆਈਫੋਨ ਨੂੰ ਲਾਂਚ ਕੀਤਾ ਸੀ ।ਖੁੱਲ੍ਹਣ ‘ਤੇ ਇਹ ਇੱਕ ਟੈਬਲੇਟ ਵਰਗਾ ਲੱਗਦਾ ਹੈ।ਇਸ ਨਵੇਂ ਫੋਨ ਨੂੰ ਲੈ ਕੇ ਲੋਕਾਂ ‘ਚ ਬਹੁਤ ਜ਼ਿਆਦਾ ਉਤਸ਼ਾਹ ਸੀ।


ਏ.ਪੀ.ਢਿੱਲੋਂ ਦਾ ਵਰਕ ਫ੍ਰੰਟ 

ਏ.ਪੀ.ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹਨ ।


ਉਨ੍ਹਾਂ ਦੇ ਕਰੀਅਰ ‘ਬਰਾਊਨ ਮੁੰਡੇ’ ਗੀਤ ਮੀਲ ਦਾ ਪੱਥਰ ਸਾਬਿਤ ਹੋਇਆ ਸੀ। ਇਸ ਗੀਤ ਨੇ ਹਰ ਪਾਸੇ ਉਨ੍ਹਾਂ ਦੇ ਨਾਂਅ ਦੀ ਚਰਚਾ ਛੇੜ ਦਿੱਤੀ ਸੀ। ਇਸ ਤੋਂ ਬਾਅਦ ਏਪੀ ਢਿੱਲੋਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋ ਰਹੇ ਹਨ । ਉਹ ਆਪਣੇ ਲਾਈਵ ਸ਼ੋਅ ਦੇ ਨਾਲ ਵੀ ਅਕਸਰ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । 

© Copyright Galactic Television & Communications Pvt. Ltd. 2026. All rights reserved.