logo
logo

ਬੱਬੂ ਮਾਨ ਨੇ ਲਾਈਵ ਸ਼ੋਅ ਦੌਰਾਨ ਪ੍ਰੋਫੈਸਰ ਰਾਓ ਨੂੰ ਦਿੱਤਾ ਚੈਲੇਂਜ, ਕਿਹਾ ‘ਲੈ ਪੰਡਤਾਂ ਹੁਣ ਕਰ ਲਈਂ ਕੇਸ’

ਬੱਬੂ ਮਾਨ ਦਾ ਖੰਨੇ ‘ਚ ਬੀਤੇ ਦਿਨ ਸ਼ੋਅ ਹੋਇਆ । ਇਸ ਸ਼ੋਅ ‘ਚ ਵੱਡੀ ਗਿਣਤੀ ‘ਚ ਉਨ੍ਹਾਂ ਨੂੰ ਸੁਣਨ ਦੇ ਲਈ ਫੈਨਸ ਪਹੁੰਚੇ ਹੋਏ ਸਨ।ਇਸ ਸ਼ੋਅ ਤੋਂ ਪਹਿਲਾਂ ਪ੍ਰੋ. ਪੰਡਤ ਰਾਵ ਧਰੇਂਨਵਰ ਨੇ ਬੱਬੂ ਮਾਨ ਨੂੰ ਚਿਤਾਵਨੀ ਦਿੱਤੀ ਸੀ ਕਿ 20 ਤਰੀਕ ਨੂੰ ਬੱਬੂ ਮਾਨ ਦਾ ਸ਼ੋਅ ਹੈ ਅਤੇ ਇਸ ਦੌਰਾਨ ਉੁਹ ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’ ਵਰਗੇ ਗੀਤ ਗਾਉਣਗੇ ਅਤੇ ਉਨ੍ਹਾਂ ਦੇ ਖਿਲਾਫ ਕੇਸ ਹੋਵੇਗਾ। ਪਰ ਬੱਬੂ ਮਾਨ ਨੇ ਕਿਸੇ ਦੀਆਂ ਗੱਲਾਂ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’ ਗੀਤ ਗਾਇਆ ।

ਮੰਚ ਤੋਂ ਹੀ ਬੱਬੂ ਮਾਨ ਨੇ ਪ੍ਰੋਫੈਸਰ ਰਾਓ ਨੂੰ ਕਿਹਾ “ਲੈ ਪੰਡਤਾਂ ਹੁਣ ਕਰ ਲਈਂ ਕੇਸ”। ਬੱਬੂ ਮਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਇਹ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ।

ਜਿਸ ‘ਚ ਪਿੰਡ ਪਹਿਰਾ ਲੱਗਦਾ, ਸੱਜਣ ਰੁਮਾਲ ਦੇ ਗਿਆ, ਚੰਨ ਚਾਨਣੀ ਰਾਤ ਮਹਿਰਮਾਂ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ। ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਜਲਦ ਹੀ ਉਹ ਆਪਣੀ ਨਵੀਂ ਫ਼ਿਲਮ ‘ਅਸੀਂ ਬਾਗੀ ਚੰਗੇ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ।

- GTC Pollywood

Top Stories