ਹਰਿਆਣਵੀਂ ਗਾਇਕ ਅੰਕਿਤ ਬਾਲਿਆਨ ਦਾ ਯੂਪੀ ‘ਚ ਗੋਲੀਆਂ ਮਾਰ ਕੇ ਕਤਲ

ਹਰਿਆਣਵੀਂ ਗਾਇਕ ਅੰਕਿਤ ਬਾਲਿਆਨ ਦਾ ਉੱਤਰ ਪ੍ਰਦੇਸ਼ ਦੇ ਆਰਿਆਪੁਰੀ ਨਾਲਾ ਪਟਰੀ ‘ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਹਮਲਾਵਰਾਂ ਨੇ ਪਿਸਟਲਾਂ ਦੇ ਨਾਲ ਵੀਹ ਤੋਂ ਜ਼ਿਆਦਾ ਰਾਊਂਡ ਫਾਇਰ ਕਰਕੇ ਗਾਇਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਫਾਇਰਿੰਗ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਹੌਲ ਹੈ।

By  Shaminder Kaur Kaler August 27th 2026 07:37 AM

ਹਰਿਆਣਵੀਂ ਗਾਇਕ ਅੰਕਿਤ ਬਾਲਿਆਨ ਦਾ ਉੱਤਰ ਪ੍ਰਦੇਸ਼ ਦੇ ਆਰਿਆਪੁਰੀ ਨਾਲਾ ਪਟਰੀ ‘ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਹਮਲਾਵਰਾਂ ਨੇ ਪਿਸਟਲਾਂ ਦੇ ਨਾਲ ਵੀਹ ਤੋਂ ਜ਼ਿਆਦਾ ਰਾਊਂਡ ਫਾਇਰ ਕਰਕੇ ਗਾਇਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਫਾਇਰਿੰਗ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਹੌਲ ਹੈ।ਹਮਲੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਵੱਡੀ ਗਿਣਤੀ ‘ਚ ਲੋਕ ਇੱਕਠੇ ਹੋ ਗਏ ।ਪਰ ਹਮਲਾਵਰ ਮੌਕੇ ਦਾ ਫਾਇਦਾ ਉਠਾ ਕੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ ।


ਬੰਤੀਖੇੜਾ ਦੇ ਮੂਲ ਰੂਪ ‘ਚ ਰਹਿਣ ਵਾਲੇ ਅੰਕਿਤ ਹਰਿਆਣਾ ਦੇ ਸੋਨੀਪਤ ‘ਚ ਰਹਿੰਦੇ ਸਨ ਅਤੇ ਗਾਇਕ ਸਨ।ਪਿਛਲੇ ਕੁਝ ਸਮੇਂ ਤੋਂ ਉਹ ਪਿੰਡ ‘ਚ ਪਰਿਵਾਰ ਦੇ ਨਾਲ ਹੀ ਰਹਿ ਰਹੇ ਸਨ ।ਇਸ ਵਾਰਦਾਤ ਨੂੰ ਕਿਨ੍ਹਾਂ ਨੇ ਅੰਜਾਮ ਦਿੱਤਾ ਹੈ? ਅਤੇ ਹਮਲਾਵਰਾਂ ਦੇ ਨਾਲ ਗਾਇਕ ਦੀ ਕੀ ਦੁਸ਼ਮਣੀ ਸੀ ਇਨ੍ਹਾਂ ਸਵਾਲਾਂ ਦੇ ਜਵਾਬ ਉਦੋਂ ਹੀ ਮਿਲ ਸਕਦੇ ਹਨ। ਜਦੋਂ ਹਮਲਾਵਰਾਂ ਦੀ ਗ੍ਰਿਫਤਾਰੀ ਹੋਵੇਗੀ।

ਇਸ ਵਾਰਦਾਤ ਤੋਂ ਬਾਅਦ ਨਰਾਜ਼ ਪਰਿਵਾਰ ਦੇ ਮੈਂਬਰਾਂ ਨੇ ਲਾਸ਼ ਨੂੰ ਸੜਕ ਤੇ ਰੱਖ ਕੇ ਜਾਮ ਲਗਾ ਦਿੱਤਾ ਅਤੇ ਹਤਿਆਰਿਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।ਇਸ ਵਾਰਦਾਤ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਹੌਲ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਵੀ ਪੰਜਾਬ ‘ਚ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਕਰ ਦਿੱਤਾ ਗਿਆ ਸੀ । 

 

© Copyright Galactic Television & Communications Pvt. Ltd. 2026. All rights reserved.