ਆਸਟ੍ਰੇਲੀਆ ਇੰਡੀਆ ਮਲਟੀਕਲਚਰਲ ਅਵਾਰਡਸ ‘ਚ ਕਮਲਜੋਤ ਸਿੰਘ ਨੂੰ ਮਿਲਿਆ “ਮਿਊਜ਼ਿਕ ਐਕਸੀਲੈਂਸ ਅਵਾਰਡ”

ਆਸਟ੍ਰੇਲੀਆ ਇੰਡੀਆ ਮਲਟੀਕਲਚਰਲ ਅਵਾਰਡਸ ਦਾ ਆਯੋਜਨ ਕੀਤਾ ਗਿਆ । ਜਿਸ ‘ਚ ਪੰਜਾਬੀ ਮੂਲ ਦੇ ਕਮਲਜੋਤ ਸਿੰਘ ਨੂੰ “ਮਿਊਜ਼ਿਕ ਐਕਸੀਲੈਂਸ ਅਵਾਰਡ” ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਕਿਸੇ ਪੰਜਾਬੀ ਮੂਲ ਦੇ ਸ਼ਖਸ ਨੂੰ ਇਹ ਅਵਾਰਡ ਮਿਲਣਾ ਬੜੇ ਹੀ ਮਾਣ ਦੀ ਗੱਲ ਹੈ । ਇਸ ਅਵਾਰਡ ਨੂੰ ਹਾਸਲ ਕਰਕੇ ਕਮਲਜੋਤ ਸਿੰਘ ਵੀ ਪੱਬਾਂ ਭਾਰ ਹਨ ਅਤੇ ਉਨ੍ਹਾਂ ਨੇ ਇਸ ਅਵਾਰਡ ਨੂੰ ਹਾਸਲ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਆਪਣੇ ਜਜ਼ਬਾਤ ਵੀ ਸਾਂਝੇ ਕੀਤੇ ਹਨ।

By  Shaminder Kaur Kaler August 20th 2026 02:06 PM

ਆਸਟ੍ਰੇਲੀਆ ਇੰਡੀਆ ਮਲਟੀਕਲਚਰਲ ਅਵਾਰਡਸ ਦਾ ਆਯੋਜਨ ਕੀਤਾ ਗਿਆ । ਜਿਸ ‘ਚ ਪੰਜਾਬੀ ਮੂਲ ਦੇ ਕਮਲਜੋਤ ਸਿੰਘ ਨੂੰ “ਮਿਊਜ਼ਿਕ ਐਕਸੀਲੈਂਸ ਅਵਾਰਡ” ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਕਿਸੇ ਪੰਜਾਬੀ ਮੂਲ ਦੇ ਸ਼ਖਸ ਨੂੰ ਇਹ ਅਵਾਰਡ ਮਿਲਣਾ ਬੜੇ ਹੀ ਮਾਣ ਦੀ ਗੱਲ ਹੈ । ਇਸ ਅਵਾਰਡ ਨੂੰ ਹਾਸਲ ਕਰਕੇ ਕਮਲਜੋਤ ਸਿੰਘ ਵੀ ਪੱਬਾਂ ਭਾਰ ਹਨ ਅਤੇ ਉਨ੍ਹਾਂ ਨੇ ਇਸ ਅਵਾਰਡ ਨੂੰ ਹਾਸਲ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਆਪਣੇ ਜਜ਼ਬਾਤ ਵੀ ਸਾਂਝੇ ਕੀਤੇ ਹਨ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਆਸਟ੍ਰੇਲੀਆ ਇੰਡੀਆ ਮਲਟੀਕਲਚਰਲ ਅਵਾਰਡਸ 2026  ਵਿੱਚ ਮਿਊਜ਼ਿਕ ਐਕਸੀਲੈਂਸ ਅਵਾਰਡ ਪ੍ਰਾਪਤ ਕਰਕੇ ਸੱਚਮੁੱਚ ਸਨਮਾਨਿਤ ਅਤੇ ਧੰਨਵਾਦੀ ਮਹਿਸੂਸ ਕਰ ਰਿਹਾ ਹਾਂ। ਭਾਰਤ ਤੋਂ ਪਰਵਾਸ ਕਰਨ ਵਾਲੇ ਅਤੇ ਆਸਟ੍ਰੇਲੀਆ ਵਿੱਚ ਆਪਣੀ ਗਾਇਕੀ ਦੀ ਯਾਤਰਾ ਜਾਰੀ ਰੱਖਣ ਵਾਲੇ ਇੱਕ ਵਿਅਕਤੀ ਦੇ ਰੂਪ ਵਿੱਚ, ਇਹ ਮਾਨਤਾ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ।

ਸੰਗੀਤ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਿਹਾ ਹੈ, ਅਤੇ ਉਸ ਜਨੂੰਨ ਨੂੰ ਇੱਕ ਨਵੇਂ ਦੇਸ਼ ਵਿੱਚ ਲੈ ਕੇ ਜਾਣਾ ਭਾਵਨਾਤਮਕ ਅਤੇ ਪ੍ਰੇਰਨਾਦਾਇਕ ਦੋਵੇਂ ਰਿਹਾ ਹੈ”। ਕਮਲਜੋਤ ਸਿੰਘ ਨੇ ਕੁਝ ਤਸਵੀਰਾਂ ਤੇ ਵੀਡੀਓਜ਼ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਅਵਾਰਡ ਮਿਲਣ ਤੋਂ ਬਾਅਦ ਸਭ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ।

© Copyright Galactic Television & Communications Pvt. Ltd. 2026. All rights reserved.