ਗੀਤਕਾਰ ਵਿਜੈ ਧਾਮੀ ਨੇ ਦਿਨੇਸ਼ ਔਲਕ ਦੇ ਪੁੱਤ ਦੇ ਦਿਹਾਂਤ ‘ਤੇ ਦੁੱਖ ਜਤਾਇਆ, ਲਿਖਿਆ ‘ਐਡੀਆਂ ਪੀੜਾਂ ਜਰ ਨਹੀਂ ਹੁੰਦੀਆਂ, ਖਾਲੀ ਥਾਂਵਾਂ ਭਰ ਨਹੀਂ ਹੁੰਦੀਆਂ’

ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦੇ ਅਠਾਰਾਂ ਸਾਲ ਦੇ ਜਵਾਨ ਪੁੱਤਰ ਦੀ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ। ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਪੁੱਤ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਵਿਜੇ ਧਾਮੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ “…ਵੱਡੇ ਵੱਡੇ ਗਾਇਕ ਜਿਹੜੇ ਲੋਕਾਂ ਦੀਆਂ ਖੁਸ਼ੀਆਂ ਨੂੰ ਦੁੱਗਣਾ ਕਰਦੇ ਹਨ ਉਨ੍ਹਾਂ ਦੇ ਘਰ ਖੁਸ਼ੀਆਂ ਵੰਡਣ ਵਾਲੇ ਸਪੀਡ ਰਿਕਾਰਡ ਦੇ ਮਾਲਿਕ ਦਿਨੇਸ਼ ਔਲਖ ਦਾ ਘਰ ਅੱਜ ਰੱਬ ਦੇ ਕਹਿਰ ਨਾਲ਼ ਦੁੱਖਾਂ ਦਾ ਪਹਾੜ ਬਣਿਆ ਪਿਆ ਹੈ ।

By  Shaminder Kaur Kaler November 2nd 2026 03:40 PM

ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦੇ ਅਠਾਰਾਂ ਸਾਲ ਦੇ ਜਵਾਨ ਪੁੱਤਰ ਦੀ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ। ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਪੁੱਤ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਵਿਜੇ ਧਾਮੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ “…ਵੱਡੇ ਵੱਡੇ ਗਾਇਕ ਜਿਹੜੇ ਲੋਕਾਂ ਦੀਆਂ ਖੁਸ਼ੀਆਂ ਨੂੰ ਦੁੱਗਣਾ ਕਰਦੇ ਹਨ ਉਨ੍ਹਾਂ ਦੇ ਘਰ ਖੁਸ਼ੀਆਂ ਵੰਡਣ ਵਾਲੇ ਸਪੀਡ ਰਿਕਾਰਡ ਦੇ ਮਾਲਿਕ ਦਿਨੇਸ਼ ਔਲਖ ਦਾ ਘਰ ਅੱਜ ਰੱਬ ਦੇ ਕਹਿਰ ਨਾਲ਼ ਦੁੱਖਾਂ ਦਾ ਪਹਾੜ ਬਣਿਆ ਪਿਆ ਹੈ ।


ਜਵਾਨ, ਹੋਣਹਾਰ ਪੁੱਤ ਦਾ ਏਦਾਂ ਚਲੇ ਜਾਣਾ ਬਹੁਤ ਦੁਖਦਾਈ ਹੈ ।ਦਿਨੇਸ਼ ਨਾਲ਼ ਹਰ ਪੰਜਾਬੀ ਹਮਦਰਦ ਬਣ ਕੇ ਖੜ੍ਹਾ ਹੈ ਪਰ ਪੁੱਤ ਨੂੰ ਕੋਈ ਵਾਪਿਸ ਨਹੀਂ ਲਿਆ ਸਕਦਾ….ਏਦਾਂ ਦੇ ਮੌਕੇ ਰੱਬ ਤੇ ਸੌ ਸਵਾਲ ਖੜ੍ਹੇ ਹੁੰਦੇ ਹਨ ਕਿ ਜੇ ਤੂੰ ਹੈਂ ਤਾਂ ਏਦਾਂ ਦਾ ਕਿਉਂ ਹੈਂ....ਐਡੀਆਂ ਪੀੜਾਂ ਜਰ ਨਹੀਂ ਹੁੰਦੀਆਂ, ਖਾਲੀ ਥਾਂਵਾਂ ਭਰ ਨਹੀਂ ਹੁੰਦੀਆਂ” ।

ਵਿਜੇ ਧਾਮੀ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਦਿਨੇਸ਼ ਔਲਕ ਦੇ ਪੁੱਤਰ ਦਿਹਾਂਤ ਤੇ ਸੋਗ ਜਤਾ ਰਿਹਾ ਹੈ। 

© Copyright Galactic Television & Communications Pvt. Ltd. 2026. All rights reserved.