logo
logo

ਦਿਲਜੀਤ ਦੋਸਾਂਝ ਨੇ ਮਹਿਲਾ ਪੁਲਿਸ ਮੁਲਾਜ਼ਮ ਨੂੰ ਕਿਹਾ ‘ਮੈਨੂੰ ਇੰਝ ਲੱਗਿਆ ਜਿਵੇਂ ਮੇਰੀ ਮਾਂ ਮੇਰੇ ਨਾਲ ਖੜ੍ਹੀ ਏ’

ਦਿਲਜੀਤ ਦੋਸਾਂਝ ਦਾ ਬੀਤੀ ਰਾਤ ਦਿੱਲੀ ‘ਚ ਕੰਸਰਟ ਹੋਇਆ। ਇਸ ਸ਼ੋਅ ‘ਚ ਵੱਡੀ ਗਿਣਤੀ ‘ਚ ਉਨ੍ਹਾਂ ਦੇ ਫੈਨਸ ਸੁਣਨ ਦੇ ਲਈ ਪਹੁੰਚੇ ਹੋਏ ਸਨ । ਉਨ੍ਹਾਂ ਦੇ ਸ਼ੋਅ ਦੇ ਦੌਰਾਨ ਦੇ  ਕਈ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ। ਜਿਨ੍ਹਾਂ ‘ਚ ਗਾਇਕ ਆਪਣੇ ਫੈਨਸ ਦੇ ਨਾਲ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਦਿਲਜੀਤ ਦੋਸਾਂਝ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।

ਜਿਸ ‘ਚ ਉਹ ਮਹਿਲਾ ਸੁਰੱਖਿਆ ਕਰਮਚਾਰੀ ਦੇ ਨਾਲ ਨਜ਼ਰ ਆ ਰਹੇ ਹਨ। ਵੀਡੀਓ ‘ਚ ਦਿਲਜੀਤ ਦੋਸਾਂਝ ਕਹਿੰਦੇ ਹਨ ਕਿ ਤੁਹਾਡੇ ਤੋਂ ਬਿਨਾਂ ਅਸੀਂ ਸੇਫ ਮਹਿਸੂਸ ਨਹੀਂ ਕਰ ਸਕਦੇ ।ਦਿਲਜੀਤ ਨੇ ਇਸ ਮਹਿਲਾ ਮੁਲਾਜ਼ਮ ਨੂੰ ਕਿਹਾ ਕਿ ‘ਤੁਹਾਡੇ ਚੋਂ ਮੈਨੂੰ ਆਪਣੀ ਮਾਂ ਨਜ਼ਰ ਆਈ’। ਗਾਇਕ ਨੇ ਕਿਹਾ ਕਿ ਮੈਂ ਆਪਣੀ ਮਾਂ ਨੂੰ ਸਾਲ ‘ਚ ਇੱਕ ਵਾਰ ਮਿਲ ਪਾਉਂਦਾ ਹਾਂ।ਮੇਰੀ ਮੰਮੀ ਦਾ ਮੈਨੂੰ ਫੋਨ ਆਇਆ ਸੀ ਕਿ ਆਪਣਾ ਧਿਆਨ ਰੱਖੀਂ। ਬਹੁਤ ਤਰ੍ਹਾਂ ਦੀਆਂ ਗੱਲਾਂ ਚੱਲੀ ਜਾਂਦੀਆਂ ਨੇ। ਪਰ ਮੈਨੂੰ ਇੰਝ ਲੱਗਿਆ ਕਿ ਮੇਰੇ ਮੰਮੀ ਮੇਰੇ ਨਾਲ ਖੜ੍ਹੇ ਹਨ।ਦਿਲਜੀਤ ਦੋਸਾਂਝ ਨੇ ਇਸ ਮਹਿਲਾ ਮੁਲਾਜ਼ਮ ਨੂੰ ਸੈਲਿਊਟ ਵੀ ਮਾਰਿਆ ਅਤੇ ਆਪਣੇ ਫੈਨਸ ਨੂੰ ਵੀ ਮਹਿਲਾ ਮੁਲਾਜ਼ਮ ਨੂੰ ਸੈਲਿਊਟ ਮਾਰਨ ਦੇ ਲਈ ਕਿਹਾ।

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।

- GTC Pollywood

Top Stories