ਮਾਸਟਰ ਸਲੀਮ ਬਣੇ Hair Stylist, ਹੰਸ ਰਾਜ ਹੰਸ ਦੇ ਭਰਾ ਪਰਮਜੀਤ ਸਿੰਘ ਦੇ ਵਾਲ ਸੈੱਟ ਕਰਦੇ ਹੋਏ ਆਏ ਨਜ਼ਰ

ਮਾਸਟਰ ਸਲੀਮ ਆਪਣੇ ਮਸਤ ਮੌਲਾ ਸੁਭਾਅ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਉਹ ਪਰਮਜੀਤ ਸਿੰਘ ਖੋਸਲਾ ਦੇ ਵਾਲ ਸੈੱਟ ਕਰਦੇ ਹੋਏ ਨਜ਼ਰ ਆ ਰਹੇ ਹਨ ।

By  Shaminder Kaur Kaler July 11th 2026 11:31 AM

ਮਾਸਟਰ ਸਲੀਮ (Master Saleem)  ਆਪਣੇ ਮਸਤ ਮੌਲਾ ਸੁਭਾਅ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਉਹ ਪਰਮਜੀਤ ਸਿੰਘ ਖੋਸਲਾ ਦੇ ਵਾਲ ਸੈੱਟ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਪਰਮਜੀਤ ਸਿੰਘ ਖੋਸਲਾ ਨੂੰ ਮਾਸਟਰ ਸਲੀਮ ਕਹਿ ਰਹੇ ਹਨ ਕਿ ਭਾਜੀ ਅਸੀਂ ਤੁਹਾਡੇ ਨਿਆਣੇ ਹਾਂ।


ਮਾਸਟਰ ਸਲੀਮ ਦੇ ਇਸ ਵੀਡੀਓ ਨੂੰ ਪਰਮਜੀਤ ਸਿੰਘ ਖੋਸਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ। ਉਨ੍ਹਾਂ ਨੇ ਲਿਖਿਆ “ਆਪਾਂ ਤਾਂ ਵਾਲ ਸੈੱਟ ਕੱਟਣ ਲਈ ਵੀ ਸਟਾਰ ਰੱਖੇ ਆ ਪਰ ਇਹ ਮੇਰਾ ਯਾਰ, ਮੇਰਾ ਭਰਾ ਸਲੀਮ ਹੈ ਜੋ ਮੇਰੇ ਸਭ ਕੁੱਝ ਹੈ” ।

ਪਰਮਜੀਤ ਸਿੰਘ ਖੋਸਲਾ ਪਦਮ ਸ਼੍ਰੀ ਹੰਸ ਰਾਜ ਹੰਸ ਦੇ ਭਰਾ ਹਨ । ਉਹ ਅਕਸਰ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਫੈਨਸ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਪਰਮਜੀਤ ਸਿੰਘ ਅਕਸਰ ਸਮਾਜ ‘ਚ ਚੱਲ ਰਹੇ ਮੁੱਦਿਆਂ ‘ਤੇ ਵੀ ਆਪਣੀ ਰਾਇ ਰੱਖਦੇ ਹੋਏ ਨਜ਼ਰ ਆਉਂਦੇ ਹਨ। 

© Copyright Galactic Television & Communications Pvt. Ltd. 2026. All rights reserved.