ਜਲੰਧਰ ‘ਚ ਇੱਕ ਪ੍ਰੋਗਰਾਮ ਦੇ ਦੌਰਾਨ ਮਾਡਲ ਪ੍ਰਾਂਜਲ ਦਹੀਆ ਨੇ ਸੱਬੇ ਦੇ ਗੀਤ ‘ਕਰਕੇ ਫਲਾਈ ਆਵਾਂ’ ਤੇ ਲਾਏ ਠੁਮਕੇ, ਵੀਡੀਓ ਹੋ ਰਿਹਾ ਵਾਇਰਲ

ਜਲੰਧਰ ‘ਚ ‘ਚ ਇੱਕ ਪ੍ਰੋਗਰਾਮ ਦੇ ਦੌਰਾਨ ਮਾਡਲ ਅਤੇ ਅਦਾਕਾਰਾ ਪ੍ਰਾਂਜਲ ਦਹੀਆ ਨੇ ਗਾਇਕ ਸੱਬਾ ਦੇ ਗੀਤ ‘ਤੇ ਠੁਮਕੇ ਲਗਾਏ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਉਹ ਗਾਇਕ ਸੱਬਾ ਦੇ ਗੀਤ ‘ਤੇ ਨੱਚਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਾਂਜਲ ਦਹੀਆ ਇਨ੍ਹਾਂ ਪਲਾਂ ਨੂੰ ਖੂਬ ਮਾਣ ਰਹੀ ਹੈ। ਇਸ ਤੋਂ ਬਾਅਦ ਪ੍ਰਾਂਜਲ ਦਹੀਆ ਸਟੇਜ ‘ਤੇ ਸੱਬੇ ਦੇ ਨਾਲ ਵੀ ਨੱਚਦੀ ਹੋਈ ਨਜ਼ਰ ਆਈ ।

By  Shaminder Kaur Kaler August 19th 2026 01:28 PM -- Updated: August 19th 2026 01:29 PM

ਜਲੰਧਰ ‘ਚ ‘ਚ ਇੱਕ ਪ੍ਰੋਗਰਾਮ ਦੇ ਦੌਰਾਨ ਮਾਡਲ ਅਤੇ ਅਦਾਕਾਰਾ ਪ੍ਰਾਂਜਲ ਦਹੀਆ ਨੇ ਗਾਇਕ ਸੱਬਾ ਦੇ ਗੀਤ ‘ਤੇ ਠੁਮਕੇ ਲਗਾਏ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਉਹ ਗਾਇਕ ਸੱਬਾ ਦੇ ਗੀਤ ‘ਤੇ ਨੱਚਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਾਂਜਲ ਦਹੀਆ ਇਨ੍ਹਾਂ ਪਲਾਂ ਨੂੰ ਖੂਬ ਮਾਣ ਰਹੀ ਹੈ। ਇਸ ਤੋਂ ਬਾਅਦ ਪ੍ਰਾਂਜਲ ਦਹੀਆ ਸਟੇਜ ‘ਤੇ ਸੱਬੇ ਦੇ ਨਾਲ ਵੀ ਨੱਚਦੀ ਹੋਈ ਨਜ਼ਰ ਆਈ । ਸੋਸ਼ਲ ਮੀਡੀਆ ਤੇ ਦੋਵਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 


ਸੱਬਾ ਦਾ ਵਰਕ ਫਰੰਟ 

ਗਾਇਕ ਸੱਬੇ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕੁਝ ਕੁ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।


ਉਹ ਜਲਦ ਹੀ ਕਰਕੇ ਫਲਾਈ ਆਵਾਂ-੨ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ। ਸੱਬੇ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਕਾਫੀ ਸੰਘਰਸ਼ ਭਰੀ ਰਹੀ ਹੈ।

ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਹ ਬਤੌਰ ਸਿਕਓਰਿਟੀ ਗਾਰਡ ਨੌਕਰੀ ਕਰਦੇ ਸਨ ਅਤੇ ਇਸ ਤੋਂ ਇਲਾਵਾ ਮਿਹਨਤ ਮਜ਼ਦੂਰੀ ਦੇ ਹੋਰ ਕਈ ਕੰਮ ਵੀ ਉਨ੍ਹਾਂ ਨੇ ਕੀਤੇ ਸਨ। 

© Copyright Galactic Television & Communications Pvt. Ltd. 2026. All rights reserved.