ਲ਼ੋਕ ਕਲਾਕਾਰ ਪਾਲ ਸਿੰਘ ਸਮਾਓ ਦੀ ਧੀ ਦਾ ਅੱਜ ਹੈ ਜਨਮ ਦਿਨ, ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ
ਲ਼ੋਕ ਕਲਾਕਾਰ ਪਾਲ ਸਿੰਘ ਸਮਾਓ ਦੀ ਧੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੀ ਧੀ ਦੀ ਇੱਕ ਤਸਵੀਰ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਧੀ ਦੇ ਲਈ ਦਿਲ ਦੇ ਜਜ਼ਬਾਤ ਵੀ ਸ਼ੇਅਰ ਕੀਤੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਅੱਜ ਸਾਡੀ ਪਿਆਰੀ ਧੀ ਪੰਜਾਬ ਕੌਰ ਸਮਾਉ ਦਾ ਪਹਿਲਾ ਜਨਮ ਦਿਨ ਹੈ ਸਾਡੀ ਪਿਆਰੀ ਧੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ।
ਲ਼ੋਕ ਕਲਾਕਾਰ ਪਾਲ ਸਿੰਘ ਸਮਾਓ ਦੀ ਧੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੀ ਧੀ ਦੀ ਇੱਕ ਤਸਵੀਰ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਧੀ ਦੇ ਲਈ ਦਿਲ ਦੇ ਜਜ਼ਬਾਤ ਵੀ ਸ਼ੇਅਰ ਕੀਤੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਅੱਜ ਸਾਡੀ ਪਿਆਰੀ ਧੀ ਪੰਜਾਬ ਕੌਰ ਸਮਾਉ ਦਾ ਪਹਿਲਾ ਜਨਮ ਦਿਨ ਹੈ ਸਾਡੀ ਪਿਆਰੀ ਧੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਧੀ ਪੰਜਾਬ ਕੌਰ ਸਮਾਉ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ..ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਜਦੋਂ ਦੇ ਪੰਜਾਬ ਕੌਰ ਸਮਾਉ ਨੇ ਸਾਡੇ ਘਰ ਪੈਰ ਪਾਏ ਨੇ ਸਾਨੂੰ ਉਹ ਖੁਸ਼ੀ ਮਿਲੀ ਹੇ। ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਅਸੀਂ ਬਹੁਤ ਭਾਗਾਂ ਵਾਲਾ ਹਾਂ ਜਿਹਨਾ ਨੂੰ ਰੱਬ ਨੇ ਧੀ ਦੀ ਦਾਤ ਦਿੱਤੀ ਹੈ ਧੀਆਂ ਤੋਂ ਬਿੰਨਾ ਘਰ ਵਿੱਚ ਹਰ ਖੁਸ਼ੀ ਅਧੂਰੀ ਹੈ …ਵਾਹਿਗੁਰੂ ਜੀ ਸਾਡੀ ਧੀ ਪੰਜਾਬ ਕੌਰ ਸਮਾਉ ਨੂੰ ਹਮੇਸ਼ਾ ਹੱਸਦੀ ਤੇ ਚੜਦੀ ਕਲਾ ਵਿੱਚ ਰੱਖਣਾ ਜੀ...ਬਹੁਤ ਸਾਰਾ ਪਿਆਰ ਤੇ ਦੁਆਵਾਂ ਧੀਏ “।ਸੋਸ਼ਲ ਮੀਡੀਆ ਤੇ ਪਾਲ ਸਿੰਘ ਸਮਾਓ ਨੇ ਜਿਉਂ ਹੀ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਧੀ ਦੇ ਜਨਮ ਦਿਨ ‘ਤੇ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਪਾਲ ਸਿੰਘ ਸਮਾਓ ਨੇ ਲੋਕ ਕਲਾਕਾਰ
ਪਾਲ ਸਿੰਘ ਸਮਾਓ ਲੋਕ ਕਲਾਕਾਰ ਹਨ ਅਤੇ ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਦੁਨੀਆ ਦੇ ਕੋਨੇ ਕੋਨੇ ‘ਚ ਪਹੁੰਚਾਉਣ ਦਾ ਕੰਮ ਕੀਤਾ ਹੈ।ਉਹ ਆਪਣੀਆਂ ਲੋਕ ਬੋਲੀਆਂ ਤੇ ਗਿੱਧੇ ਦੇ ਰਾਹੀਂ ਪੰਜਾਬ ਦੇ ਸੱਭਿਆਚਾਰ ਨੂੰ ਪਹੁੰਚਾ ਰਹੇ ਹਨ।