ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਅੰਮ੍ਰਿਤਸਰ ਸਥਿਤ ਆਪਣੇ ਜੱਦੀ ਘਰ ‘ਚ ਮੌਜੂਦ ਹਨ। ਉਨ੍ਹਾਂ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਆਪਣੇ ਘਰ ‘ਚ ਮੌਜੂਦ ਹਨ। ਇਸ ਦੌਰਾਨ ਖਾਨ ਸਾਬ ਵੀ ਉਨ੍ਹਾਂ ਦੇ ਨਾਲ ਦਿਖਾਈ ਦੇ ਰਹੇ ਹਨ ਅਤੇ ਸ਼ਹਿਨਾਜ਼ ਗਿੱਲ ਦੇ ਘਰ ਮਹਿਫ਼ਿਲ ਉਨ੍ਹਾਂ ਨੇ ਸਜਾਈ ਹੋਈ ਹੈ।
Add GTC Pollywood on Google

_f57f909aa9b2cadfde7b3b5c2fe5fd5e_1280X720.webp)
ਇਸ ਦਾ ਇੱਕ ਵੀਡੀਓ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਗਿੱਲ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸਾਰਾ ਪਰਿਵਾਰ ਖਾਨ ਸਾਬ ਦੇ ਗੀਤਾਂ ਦਾ ਅਨੰਦ ਉਠਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।
_89245bf6f1d4b124c06b42ea97683179_1280X720.webp)
ਖ਼ਾਨ ਸਾਬ ਨੇ ਕਮਾਈ ਸ਼ੌਹਰਤ
ਖ਼ਾਨ ਸਾਬ ਦਾ ਨਾਮ ਪੰਜਾਬੀ ਦੇ ਟੌਪ ਗਾਇਕਾਂ ‘ਚ ਸ਼ੁਮਾਰ ਹੈ। ਹਾਲ ਹੀ ‘ਚ ਉਹ ਉਸ ਵੇਲੇ ਚਰਚਾ ‘ਚ ਆਏ ਸਨ, ਜਦੋਂ ਉਨ੍ਹਾਂ ਨੇ ਫ਼ਿਲਮ ‘ਧਰੁੰਧਰ-2’ ਦੇ ਲਈ ਆਪਣਾ ਗੀਤ ਗਾਇਆ ਸੀ। ਜਿਸ ਤੋਂ ਬਾਅਦ ਪੂਰੀ ਦੁਨੀਆ ‘ਚ ਉਨ੍ਹਾਂ ਨੂੰ ਜਾਣਿਆ ਜਾਣ ਲੱਗ ਪਿਆ ।
_2ad816fe9b561e33268460e3c7272ef9_1280X720.webp)
ਖ਼ਾਨ ਸਾਬ ਜਿੱਥੇ ਵਧੀਆ ਗਾਇਕ ਹਨ,ਉੱਥੇ ਹੀ ਵਧੀਆ ਮਿਮਿਕਰੀ ਦੇ ਲਈ ਵੀ ਜਾਣੇ ਜਾਂਦੇ ਹਨ। ਉਹ ਕਈ ਪੰਜਾਬੀ ਗਾਇਕਾਂ ਦੀ ਮਿਮਿਕਰੀ ਕਰਨ ‘ਚ ਮਾਹਿਰ ਹਨ। ਜਿਸ ‘ਚ ਰਵਿੰਦਰ ਗਰੇਵਾਲ, ਹਰਭਜਨ ਮਾਨ ਸਣੇ ਕਈ ਗਾਇਕਾਂ ਦੀ ਮਿਮਿਕਰੀ ਕਰਦੇ ਹਨ।
- GTC Pollywood