ਪ੍ਰਸਿੱਧ ਗੀਤਕਾਰ ਤੇ ਗਾਇਕ ਬਲਵੀਰ ਬੋਪਾਰਾਏ ਦੀ ਮਾਂ ਦਾ ਦਿਹਾਂਤ, ਅੱਜ ਹੋਵੇਗਾ ਅੰਤਿਮ ਸਸਕਾਰ

ਪ੍ਰਸਿੱਧ ਗੀਤਕਾਰ ਤੇ ਗਾਇਕ ਬਲਵੀਰ ਬੋਪਾਰਾਏ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦੇ ਮਾਤਾ ਜੀ ਦਾ ਅੰਤਿਮ ਸਸਕਾਰ ਅੱਜ ਬਾਰਾਂ ਵਜੇ ਕੀਤਾ ਜਾਵੇਗਾ।

By  Shaminder Kaur Kaler October 13th 2026 10:29 AM

ਪ੍ਰਸਿੱਧ ਗੀਤਕਾਰ ਤੇ ਗਾਇਕ ਬਲਵੀਰ ਬੋਪਾਰਾਏ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦੇ ਮਾਤਾ ਜੀ ਦਾ ਅੰਤਿਮ ਸਸਕਾਰ ਅੱਜ ਬਾਰਾਂ ਵਜੇ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਸਾਡੇ ਸਤਿਕਾਰ ਯੋਗ ਮਾਤਾ ਬੀਬੀ ਗੁਰਮੇਲ ਕੌਰ ਜੀ ਆਪਣੀ ਸੰਸਾਰਕ ਯਾਤਰਾ ਨੂੰ ਪੂਰਾ ਕਰਦੇ ਹੋਏ 10 ਅਕਤੂਬਰ 2026 ਨੂੰ ਗੁਰੁ ਚਰਨਾਂ ‘ਚ ਜਾ ਵਿਰਾਜੇ ਹਨ।


ਉਨ੍ਹਾਂ ਦਾ ਅੰਤਿਮ ਸਸਕਾਰ ਤੇਰਾਂ ਅਕਤੂਬਰ ਦਿਨ ਮੰਗਲਵਾਰ, ਦੁਪਹਿਰ ਬਾਰਾਂ ਵਜੇ ਬੋਪਾਰਾਏ ਕਲਾਂ ਲੁਧਿਆਣਾ ‘ਚ ਕੀਤਾ ਜਾਵੇਗਾ।ਜਿਸ ‘ਚ ਪਹੁੰਚਣ ਦੀ ਅਪੀਲ ਉਨ੍ਹਾਂ ਨੇ ਸਭ ਨੂੰ ਕੀਤੀ ਹੈ।ਬਲਵੀਰ ਬੋਪਾਰਾਏ ਦੀ ਇਸ ਪੋਸਟ ‘ਤੇ ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਰਿਐਕਸ਼ਨ ਦਿੰਦੇ ਹੋਏ ਉਨ੍ਹਾਂ ਦੀ ਮਾਂ ਦੇ ਦਿਹਾਂਤ ਤੇ ਸੋਗ ਜਤਾਇਆ ਹੈ। 

ਬਲਵੀਰ ਬੋਪਾਰਾਏ ਦਾ ਵਰਕ ਫ੍ਰੰਟ 

ਬਲਵੀਰ ਬੋਪਾਰਾਏ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗੀਤਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਵਲੋਂ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ। ਜਿਸ ‘ਚ ਦਿਲਜੀਤ ਦੋਸਾਂਝ, ਮਿਸ ਪੂਜਾ ਸਣੇ ਕਈ ਵੱਡੇ ਗਾਇਕ ਸ਼ਾਮਿਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਆਵਾਜ਼ ‘ਚ ਵੀ ਕਈ ਗੀਤ ਰਿਲੀਜ਼ ਕੀਤੇ ਸਨ   ਜਿਸ ‘ਚ ਦੇ ਲੈ ਗੇੜਾ ਸ਼ੌਕ ਦਾ ਨਨਾਣੇ ਗੋਰੀਏ ਉਨ੍ਹਾਂ ਦਾ ਉਹ ਗੀਤ ਹੈ ਜੋ ਉਨ੍ਹਾਂ ਦੇ ਕਰੀਅਰ ‘ਚ ਮੀਲ ਦਾ ਪੱਥਰ ਸਾਬਿਤ ਹੋਇਆ ਹੈ। 

© Copyright Galactic Television & Communications Pvt. Ltd. 2026. All rights reserved.