ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦੇ ਪੁੱਤ ਦੇ ਦਿਹਾਂਤ ‘ਤੇ ਸੋਗ ਜਤਾਉਣ ਪਹੁੰਚੇ ਸਰਗੁਨ ਮਹਿਤਾ, ਸ਼ਹਿਨਾਜ਼ ਗਿੱਲ... ਗਿੱਪੀ ਗਰੇਵਾਲ ਦੀ ਮੀਡੀਆ ਨੂੰ ਨਸੀਹਤ

ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦੇ ਘਰ ਦੁੱਖ ਜਤਾਉਣ ਦੇ ਲਈ ਪਹੁੰਚੇ । ਅਦਾਕਾਰਾ ਸ਼ਹਿਨਾਜ਼ ਗਿੱਲ ਵੀ ਦਿਨੇਸ਼ ਔਲਕ ਦੇ ਘਰ ਪਹੁੰਚੇ । ਇਸ ਤੋਂ ਇਲਾਵਾ ਅਦਾਕਾਰਾ ਸਰਗੁਨ ਮਹਿਤਾ, ਅੰਮ੍ਰਿਤ ਮਾਨ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਉਨ੍ਹਾਂ ਦੇ ਘਰ ਪਹੁੰਚੇ ।

By  Shaminder Kaur Kaler November 2nd 2026 08:39 AM -- Updated: November 2nd 2026 08:40 AM

ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਨੂੰ ਡੂੰਘਾ ਸਦਮਾ ਬੀਤੇ ਦਿਨ ਲੱਗਿਆ ਹੈ। ਉਨ੍ਹਾਂ ਦੇ ਜਵਾਨ ਪੁੱਤਰ ਦਿਵਿਤ ਔਲਕ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਦਿਨੇਸ਼ ਔਲਕ ਬੁਰੀ ਤਰ੍ਹਾਂ ਟੁੱਟ ਗਏ ਹਨ। ਉਨ੍ਹਾਂ ਦੇ ਘਰ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਉਨ੍ਹਾਂ ਦੇ ਘਰ ਦੁੱਖ ਜਤਾਉਣ ਦੇ ਲਈ ਪਹੁੰਚੇ । ਅਦਾਕਾਰਾ ਸ਼ਹਿਨਾਜ਼ ਗਿੱਲ ਵੀ ਦਿਨੇਸ਼ ਔਲਕ ਦੇ ਘਰ ਪਹੁੰਚੇ । ਇਸ ਤੋਂ ਇਲਾਵਾ ਅਦਾਕਾਰਾ ਸਰਗੁਨ ਮਹਿਤਾ, ਅੰਮ੍ਰਿਤ ਮਾਨ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਉਨ੍ਹਾਂ ਦੇ ਘਰ ਪਹੁੰਚੇ । 

ਬਿੰਨੂ ਢਿੱਲੋਂ ਦੇ ਗਲ ਲੱਗ ਰੋਏ ਦਿਨੇਸ਼ ਔਲਖ 

ਕਿਸੇ ਪਿਉ ਦੇ ਲਈ ਆਪਣੇ ਪੁੱਤਰ ਦੀ ਅਰਥੀ ਚੁੱਕਣਾ ਬਹੁਤ ਔਖਾ ਹੁੰਦਾ ਹੈ। ਜਿਸ ਪੁੱਤਰ ਨੇ ਬੁਢਾਪੇ ‘ਚ ਉਨ੍ਹਾਂ ਦਾ ਸਹਾਰਾ ਬਣਨਾ ਸੀ। ਉਸ ਪੁੱਤ ਦੇ ਦਿਹਾਂਤ ਦੇ ਕਾਰਨ ਦਿਨੇਸ਼ ਔਲਕ ਬੁਰੀ ਤਰ੍ਹਾਂ ਟੁੱਟ ਗਏ ਹਨ। ਅਦਾਕਾਰ ਬਿੰਨੂ ਢਿੱਲੋਂ ਵੀ ਉਨ੍ਹਾਂ ਦੇ ਘਰ ਦੁੱਖ ਦੀ ਇਸ ਘੜੀ ‘ਚ ਪਹੁੰਚੇ ਤਾਂ ਦਿਨੇਸ਼ ਔਲ਼ਕ ਫੁੱਟ ਫੁੱਟ ਕੇ ਰੋ ਪਏ ।

ਸ਼ਹਿਨਾਜ਼ ਗਿੱਲ ਵੀ ਪਹੁੰਚੇ ਦੁੱਖ ਜਤਾਉਣ

 ਅਦਾਕਾਰਾ ਸ਼ਹਿਨਾਜ਼ ਗਿੱਲ ਵੀ ਦੁੱਖ ਦੀ ਇਸ ਘੜੀ ‘ਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਸਨ। 

ਗਿੱਪੀ ਗਰੇਵਾਲ ਦੀ ਮੀਡੀਆ ਨੂੰ ਨਸੀਹਤ 

ਗਿੱਪੀ ਗਰੇਵਾਲ ਵੀ ਦੁੱਖ ਦੀ ਇਸ ਘੜੀ ‘ਚ ਪਰਿਵਾਰ ਦੇ ਨਾਲ ਖੜ੍ਹੇ ਹੋਏ ਹਨ। ਉਨ੍ਹਾਂ ਨੇ ਮੀਡੀਆ ਕਰਮੀਆਂ ਨੂੰ ਨਸੀਹਤ ਦਿੱਤੀ ਕਿ ਤੁਸੀਂ ਦੂਰ ਖੜ੍ਹੇ ਹੋ ਕੇ ਵੀਡੀਓ ਬਨਾਉਣੀ ਹੈ ਤਾਂ ਬਣਾ ਲਓ। ਪਰ ਘਰ ਦੇ ਕੋਲ ਨਾ ਖੜ੍ਹੇ ਹੋਵੋ।ਬਹੁਤ ਔਖਾ ਹੁੰਦਾ ਕਿਸੇ ਦਾ ਪੁੱਤਰ ਗਿਆ ਹੈ। 

© Copyright Galactic Television & Communications Pvt. Ltd. 2026. All rights reserved.