logo
logo

72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਕਾਰਤਿਕ ਆਰੀਅਨ ਅਤੇ ਯਾਮੀ ਗੌਤਮ ਨੂੰ ਸ਼ਾਨਦਾਰ ਅਦਾਕਾਰੀ ਲਈ ਮਿਲੇ ਪੁਰਸਕਾਰ

ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਸਨਮਾਨਾਂ ਵਿੱਚੋਂ ਇੱਕ 72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਸਮਾਰੋਹ ਗੁਜਰਾਤ ਦੇ ਕੇਵੜੀਆ (ਏਕਤਾ ਨਗਰ) ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ਦੇਸ਼ ਦੇ ਵੱਖ-ਵੱਖ ਭਾਸ਼ਾਵਾਂ ਦੇ ਸਿਨੇਮਾ ਨਾਲ ਜੁੜੇ ਕਲਾਕਾਰਾਂ ਅਤੇ ਫਿਲਮਕਾਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਸਨਮਾਨਿਤ ਕੀਤਾ ਗਿਆ। ਸਮਾਰੋਹ ਦਾ ਸਭ ਤੋਂ ਖਾਸ ਪਲ ਉਸ ਵੇਲੇ ਆਇਆ ਜਦੋਂ ਪ੍ਰਸਿੱਧ ਅਦਾਕਾਰ ਅਨੰਤ ਨਾਗ ਨੂੰ ਸਿਨੇਮਾ ਵਿੱਚ ਉਨ੍ਹਾਂ ਦੇ ਲੰਬੇ ਅਤੇ ਮਹੱਤਵਪੂਰਨ ਯੋਗਦਾਨ ਲਈ ਦਾਦਾ ਸਾਹਿਬ ਫਾਲਕੇ ਸਨਮਾਨ ਨਾਲ ਨਿਵਾਜਿਆ ਗਿਆ।

ਅਨੰਤ ਨਾਗ ਨੇ ਭਾਰਤੀ ਫਿਲਮ ਇੰਡਸਟਰੀ ਵਿੱਚ ਕਈ ਦਹਾਕਿਆਂ ਤੱਕ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ।ਇਸ ਸਮਾਰੋਹ ਵਿੱਚ ਅਦਾਕਾਰੀ ਦੇ ਖੇਤਰ ਨਾਲ ਜੁੜੇ ਕਈ ਵੱਡੇ ਨਾਮ ਵੀ ਸਨਮਾਨਿਤ ਹੋਏ। ਮਾਮੂਟੀ, ਕਾਰਤਿਕ ਆਰੀਅਨ ਅਤੇ ਯਾਮੀ ਗੌਤਮ ਨੂੰ ਵੀ ਉਨ੍ਹਾਂ ਦੀਆਂ ਫਿਲਮਾਂ ਵਿੱਚ ਸ਼ਾਨਦਾਰ ਅਦਾਕਾਰੀ ਲਈ ਪੁਰਸਕਾਰ ਮਿਲੇ।

‘ਪੁਸ਼ਪਾ 2’ ਅਤੇ ‘ਕਲਕੀ 2898 AD’ ਨੇ ਵੀ ਮਚਾਈ ਧੂਮ

ਇਸ ਵਾਰ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਤੇਲਗੂ ਸਿਨੇਮਾ ਦੀਆਂ ਵੱਡੀਆਂ ਫਿਲਮਾਂ ‘ਪੁਸ਼ਪਾ: ਦ ਰੂਲ 2’ ਅਤੇ ‘ਕਲਕੀ 2898 AD’ ਵੀ ਚਰਚਾ ਵਿੱਚ ਰਹੀਆਂ। ਦੋਵਾਂ ਫਿਲਮਾਂ ਨੇ ਦੋ-ਦੋ ਪੁਰਸਕਾਰ ਆਪਣੇ ਨਾਮ ਕੀਤੇ।ਦੂਜੇ ਪਾਸੇ, ਹਿੰਦੀ ਫਿਲਮ ‘ਆਰਟੀਕਲ 370’ ਨੂੰ ਸਰਵੋਤਮ ਫੀਚਰ ਫਿਲਮ ਦਾ ਪੁਰਸਕਾਰ ਮਿਲਿਆ। ਇਸੇ ਫਿਲਮ ਦੇ ਬੈਕਗ੍ਰਾਊਂਡ ਸਕੋਰ ਲਈ ਸੰਗੀਤਕਾਰ ਸ਼ਾਸ਼ਵਤ ਸਚਦੇਵ ਨੂੰ ਵੀ ਸਨਮਾਨਿਤ ਕੀਤਾ ਗਿਆ।

ਕਈ ਦਹਾਕਿਆਂ ਪੁਰਾਣੀ ਹੈ ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਪਰੰਪਰਾ

ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਇਤਿਹਾਸ ਕਈ ਦਹਾਕਿਆਂ ਪੁਰਾਣਾ ਹੈ। ਪਹਿਲਾ ਸਮਾਰੋਹ ਦਿੱਲੀ ਦੇ ਵਿਗਿਆਨ ਭਵਨ ਵਿੱਚ ਹੋਇਆ ਸੀ ਅਤੇ ਲੰਬੇ ਸਮੇਂ ਤੱਕ ਇਹ ਸਥਾਨ ਇਸ ਸਮਾਰੋਹ ਦਾ ਮੁੱਖ ਕੇਂਦਰ ਰਿਹਾ। ਹਾਲਾਂਕਿ ਕੁਝ ਮੌਕਿਆਂ ’ਤੇ ਇਹ ਸਮਾਰੋਹ ਹੋਰ ਸ਼ਹਿਰਾਂ ਵਿੱਚ ਵੀ ਕਰਵਾਇਆ ਗਿਆ।

- GTC Pollywood

Top Stories