logo
logo

ਬਿੱਗ ਬੌਸ 20 : ਕਾਜ਼ੀ ਤੌਕੀਰ ਨੇ ਕਾਜ਼ੀਨਾ ਬਣ ਕੇ ਮਨੀਸ਼ ਗੋਇਲ ਨਾਲ ਕੀਤਾ ਫਲਰਟ

ਬਿੱਗ ਬੌਸ ‘ਚ ਨਿੱਤ ਨਵੇਂ ਡਰਾਮੇ ਵੇਖਣ ਨੂੰ ਮਿਲ ਰਹੇ ਹਨ। ਹੁਣ ਬਿੱਗ ਬੌਸ ਦੇ ਘਰੋਂ ਨਵਾਂ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਕਾਜ਼ੀ ਤੌਕੀਰ ਕਾਜ਼ੀਨਾ ਦੇ ਅਵਤਾਰ ‘ਚ ਨਜ਼ਰ ਆਏ ਹਨ। ਉਨ੍ਹਾਂ ਨੇ ਮਨੀਸ਼ ਗੋਇਲ ਦੇ ਨਾਲ ਫਲਰਟ ਕੀਤਾ ਜਿਸ ‘ਤੇ ਮਨੀਸ਼ ਨੇ ਵੀ ਹੱਸਦੇ ਹੋਏ ਉਨ੍ਹਾਂ ਨੂੰ ਆਈ ਲਵ ਯੂ ਕਿਹਾ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਾਜ਼ੀ ਤੌਕੀਰ ਮਨੀਸ਼ ਦੇ ਨਾਲ ਮਸਤੀ ਕਰ ਰਿਹਾ ਹੈ ਅਤੇ ਉਹ ਪਿੰਕ ਸਾੜ੍ਹੀ ‘ਚ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਦੋਵਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਾਜ਼ੀ ਕਹਿੰਦਾ ਹੈ ਕਿ ਮੇਰਾ ਦਿਲ ਸਾਜਨ ਦੇ ਲਈ ਧੜਕ ਰਿਹਾ ਹੈ। ਇਸ ਵੀਡੀਓ ਨੂੰ ਵੇਖ ਕੇ ਪਰਿਵਾਰ ਦੇ ਹੋਰ ਮੈਂਬਰ ਵੀ ਖੁੂਬ ਇਨਜੁਆਏ ਕਰਦੇ ਹੋਏ ਨਜ਼ਰ ਆ ਰਹੇ ਹਨ।

ਜਿਸ ‘ਤੇ ਮਾਹੀ ਵਿੱਜ ਤੇ ਪਰਿਵਾਰ ਦੇ ਹੋਰ ਮੈਂਬਰ ਹੱਸਦੇ ਹੋਏ ਦਿਖਾਈ ਦੇ ਰਹੇ ਹਨ। ਮਨੀਸ਼ ਨੇ ਹੱਸਦੇ ਹੋਏ ਕਿਹਾ ਆਈ ਲਵ ਯੂ ਅਤੇ ਇਸ ਦੇ ਨਾਲ ਹੀ ਹਾਰਟ ਵਾਲਾ ਸਾਈਨ ਵੀ ਬਣਾਇਆ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 

- GTC Pollywood

Top Stories