logo
logo

ਅਦਾਕਾਰ ਸੁਨੀਲ ਸ਼ੈੱਟੀ ਪਰਿਵਾਰ ਸਣੇ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਕਿਹਾ ‘ਇੱਥੇ ਆ ਕੇ ਭਾਵੁਕ ਹੋ ਜਾਂਦਾ ਹਾਂ’

ਅਦਾਕਾਰ ਸੁਨੀਲ ਸ਼ੈੱਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ । ਜਿੱਥੇ ਉਨ੍ਹਾਂ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ । ਸੁਨੀਲ ਸ਼ੈੱਟੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਹਰਿਮੰਦਰ ਸਾਹਿਬ ‘ਚ ਬੈਠ ਗੁਰਬਾਣੀ ਅਤੇ ਸ਼ਬਦ ਕੀਰਤਨ ਦਾ ਅਨੰਦ ਮਾਣਿਆ ।

ਇਸ ਮੌਕੇ ਸੁਨੀਲ ਸ਼ੈੱਟੀ ਨੇ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੂੰ ਰੂਹਾਨੀ ਸਕੂਨ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਅਕਸਰ ਭਾਵੁਕ ਹੋ ਜਾਂਦੇ ਹਨ । ਦੱਸ ਦਈਏ ਕਿ ਸੁਨੀਲ ਸ਼ੈੱਟੀ ਹਰ ਸਾਲ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚਦੇ ਹਨ। 

ਕੁਦਰਤ ਨਾਲ ਪਿਆਰ 

ਅਦਾਕਾਰ ਸੁਨੀਲ ਸ਼ੈੱਟੀ ਕੁਦਰਤ ਦੇ ਬਹੁਤ ਨਜ਼ਦੀਕ ਹਨ । ਉਨ੍ਹਾਂ ਨੂੰ ਬਾਗਵਾਨੀ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਅਤੇ ਅਕਸਰ ਆਪਣੇ ਇਸ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਉਹ ਘੰਟਿਆਂ ਬੱਧੀ ਆਪਣੇ ਗਾਰਡਨ ‘ਚ ਸਮਾਂ ਬਿਤਾਉਂਦੇ ਹਨ ਅਤੇ ਰੁੱਖ ਬੂਟਿਆਂ ਦੀ ਖੁਦ ਦੇਖਭਾਲ ਕਰਦੇ ਹੋਏ ਦਿਖਾਈ ਦਿੰਦੇ ਹਨ।

ਉਨ੍ਹਾਂ ਨੇ ਆਪਣੇ ਘਰ ‘ਚ ਜਿੱਥੇ ਫਲ, ਫੁੱਲ ਤੇ ਛਾਂਦਾਰ ਰੁੱਖ ਲਗਾਏ ਹੋਏ ਹਨ ਅਤੇ ਅਕਸਰ ਉਹ ਆਪਣੇ ਘਰ ‘ਚ ਫਲ ਅਤੇ ਸਬਜ਼ੀਆਂ ਤੋੜਦੇ ਹੋਏ ਨਜ਼ਰ ਆਉਂਦੇ ਹਨ।

 

- GTC Pollywood

Top Stories