logo
logo

15 ਸਾਲ ਪੁਰਾਣੀਆਂ ਤਸਵੀਰਾਂ ਦੇਖ ਕੇ ਭਾਵੁਕ ਹੋਈ ਦੀਆ ਮਿਰਜ਼ਾ, ਲਿਖਿਆ ਭਾਵੁਕ ਨੋਟ

ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਨੇ ਹਾਲ ਹੀ ਵਿੱਚ ਆਪਣੀਆਂ 15 ਸਾਲ ਤੋਂ ਵੀ ਪੁਰਾਣੀਆਂ ਕੁਝ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਅਦਾਕਾਰਾ ਨੇ ਇੱਕ ਭਾਵੁਕ ਨੋਟ ਵੀ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਹਨ।

ਦੀਆ ਮਿਰਜ਼ਾ ਨੇ ਦੱਸਿਆ ਕਿ ਇਹ ਤਸਵੀਰਾਂ ੧੫ ਸਾਲ ਤੋਂ ਵੀ ਪਹਿਲਾਂ ਫੋਟੋਗ੍ਰਾਫਰ ਰੋਹਨ ਸ਼੍ਰੇਸ਼ਠਾ ਵੱਲੋਂ ਖਿੱਚੀਆਂ ਗਈਆਂ ਸਨ। ਇਨ੍ਹਾਂ ਤਸਵੀਰਾਂ ਦੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਬਿਨਾਂ ਕਿਸੇ ਫੋਟੋਸ਼ਾਪ ਜਾਂ ਅੀ ਦੀ ਮਦਦ ਦੇ ਸਿਰਫ ਕੁਦਰਤੀ ਰੌਸ਼ਨੀ ਵਿੱਚ ਕੈਮਰੇ ਵਿੱਚ ਕੈਦ ਕੀਤਾ ਗਿਆ ਸੀ।

ਅਦਾਕਾਰਾ ਨੇ ਲਿਖਿਆ ਕਿ ਜਦੋਂ ਉਹ ਅੱਜ ਇਨ੍ਹਾਂ ਤਸਵੀਰਾਂ ਨੂੰ ਦੇਖਦੀ ਹੈ ਤਾਂ ਉਨ੍ਹਾਂ ਨੂੰ ਖੁਸ਼ੀ ਅਤੇ ਹੈਰਾਨੀ ਦੋਵੇਂ ਮਹਿਸੂਸ ਹੁੰਦੀਆਂ ਹਨ। ਉਨ੍ਹਾਂ ਮੁਤਾਬਕ ਜ਼ਿੰਦਗੀ ਵਿੱਚ ਸਾਦਗੀ ਅਤੇ ਸਹਿਜਤਾ ਉਦੋਂ ਆਉਂਦੀ ਹੈ, ਜਦੋਂ ਇਨਸਾਨ ਆਪਣੀ ਜ਼ਿੰਦਗੀ ਨੂੰ ਸੱਚਾਈ, ਕੁਦਰਤ, ਅਸਲ ਲੋਕਾਂ ਅਤੇ ਉਨ੍ਹਾਂ ਦੀਆਂ ਸੱਚੀਆਂ ਕਹਾਣੀਆਂ ਨਾਲ ਜੋੜਦਾ ਹੈ।

ਦੀਆ ਨੇ ਫੋਟੋਗ੍ਰਾਫਰ ਰੋਹਨ ਸ਼੍ਰੇਸ਼ਠਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਸ ਨੂੰ ਉਸ ਦੇ ਅਸਲ ਰੂਪ ਅਤੇ ਸਭ ਤੋਂ ਕੁਦਰਤੀ ਅੰਦਾਜ਼ ਵਿੱਚ ਕੈਮਰੇ ਵਿੱਚ ਕੈਦ ਕੀਤਾ। ਅਦਾਕਾਰਾ ਦੀ ਇਹ ਪੋਸਟ ਪੁਰਾਣੀਆਂ ਯਾਦਾਂ ਅਤੇ ਕੁਦਰਤੀ ਖੂਬਸੂਰਤੀ ਦੀ ਅਹਿਮੀਅਤ ਨੂੰ ਬਿਆਨ ਕਰਦੀ ਹੈ।

- GTC Pollywood

Top Stories