ਰਾਖੀ ਸਾਵੰਤ ਤੇ ਕੰਗਨਾ ਰਣੌਤ ਦਰਮਿਆਨ ਵਿਵਾਦ ਇੱਕ ਵਾਰ ਫਿਰ ਵਧ ਗਿਆ ਹੈ। ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ “ਅਸਫਲਤਾ ਤੇ ਕੜਵਾਹਟ ਨਾਲ ਭਰੇ ਲੋਕ ਆਪਣੀ ਈਰਖਾਂ, ਨਾਕਾਮੀਆਂ ਅਤੇ ਹੰਕਾਰ ਨੂੰ ਸੰਤੁਸ਼ਟ ਤੇ ਸਹੀ ਠਹਿਰਾਉਣ ਦੇ ਲਈ ਸਫਲ ਮਹਿਲਾਵਾਂ ਦੇ ਚਰਿੱਤਰ ‘ਤੇ ਚਿੱਕੜ ਉਛਾਲਣ ‘ਚ ਦੇਰ ਨਹੀਂ ਕਰਦੇ । ਪਰ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਅਜਿਹੇ ਵਾਰ ਵਾਰ ਹੋਣ ਵਾਲੇ ਤੇ ਜਾਣ ਬੁੱਝ ਕੇ ਕੀਤੇ ਗਏ ਹਮਲਿਆਂ ਅਤੇ ਸਰਵਜਨਕ ਰੂਪ ‘ਚ ਚਰਿੱਤਰ ਹਨਨ ਦਾ ਸ਼ਿਕਾਰ ਨਾ ਬਣੀਏ।
Add GTC Pollywood on Google
ਰਾਖੀ ਸਾਵੰਤ ਤੇ ਕੰਗਨਾ ਰਣੌਤ ਦਰਮਿਆਨ ਵਿਵਾਦ ਇੱਕ ਵਾਰ ਫਿਰ ਵਧ ਗਿਆ ਹੈ। ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ “ਅਸਫਲਤਾ ਤੇ ਕੜਵਾਹਟ ਨਾਲ ਭਰੇ ਲੋਕ ਆਪਣੀ ਈਰਖਾਂ, ਨਾਕਾਮੀਆਂ ਅਤੇ ਹੰਕਾਰ ਨੂੰ ਸੰਤੁਸ਼ਟ ਤੇ ਸਹੀ ਠਹਿਰਾਉਣ ਦੇ ਲਈ ਸਫਲ ਮਹਿਲਾਵਾਂ ਦੇ ਚਰਿੱਤਰ ‘ਤੇ ਚਿੱਕੜ ਉਛਾਲਣ ‘ਚ ਦੇਰ ਨਹੀਂ ਕਰਦੇ ।

ਪਰ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਅਜਿਹੇ ਵਾਰ ਵਾਰ ਹੋਣ ਵਾਲੇ ਤੇ ਜਾਣ ਬੁੱਝ ਕੇ ਕੀਤੇ ਗਏ ਹਮਲਿਆਂ ਅਤੇ ਸਰਵਜਨਕ ਰੂਪ ‘ਚ ਚਰਿੱਤਰ ਹਨਨ ਦਾ ਸ਼ਿਕਾਰ ਨਾ ਬਣੀਏ।ਸਾਨੂੰ ਖੁਦ ਨੂੰ ਵਾਰ ਵਾਰ ਸਫਾਈ ਦੇਣਾ ਵੀ ਬੰਦ ਕਰਨਾ ਪਵੇਗਾ’। ਕੰਗਨਾ ਰਣੌਤ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ।

ਰਾਖੀ ਸਾਵੰਤ ਨੇ ਆਖੀਆਂ ਸਨ ਵਿਵਾਦਿਤ ਗੱਲਾਂ
ਅਦਾਕਾਰਾ ਰਾਖੀ ਸਾਵੰਤ ਨੇ ਅਦਾਕਾਰਾ ਕੰਗਨਾ ਰਣੌਤ, ਸਮ੍ਰਿਤੀ ਇਰਾਨੀ ਨੂੰ ਲੈ ਕੇ ਕਈ ਵਿਵਾਦਿਤ ਗੱਲਾਂ ਆਖੀਆਂ ਸਨ । ਜਿਸ ਤੋਂ ਬਾਅਦ ਕੰਗਨਾ ਰਣੌਤ ਦਾ ਇਹ ਬਿਆਨ ਸਾਹਮਣੇ ਆਇਆ ਹੈ।
_06322de925a873874cf16e5ffd0a5208_1280X720.webp)
ਰਾਖੀ ਸਾਵੰਤ ਆਪਣੇ ਬੜਬੋਲੇ ਬੋਲਾਂ ਦੇ ਕਰਕੇ ਜਾਣੀ ਜਾਂਦੀ ਹੈ। ਉਹ ਅਕਸਰ ਆਪਣੇ ਬਿਆਨਾਂ ਦੇ ਕਾਰਨ ਚਰਚਾ ‘ਚ ਰਹਿੰਦੀ ਹੈ। ਕੁਝ ਦਿਨ ਪਹਿਲਾਂ ਵੀ ਉਸ ਨੇ ਕੰਗਨਾ ਰਣੌਤ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਸੀ ।
- GTC Pollywood