logo
logo

ਕਰੀਨਾ ਕਪੂਰ ਦੇ ਪੈਂਡੇਟ ਤੇ ਵਿਵਾਦ, ਕਾਂਗਰਸੀ ਆਗੂ ਨੇ ਭੇਜਿਆ ਲੀਗਲ ਨੋਟਿਸ, 200 ਸਾਲ ਪੁਰਾਣਾ ਹੈ ਪੈਂਡੇਟ

ਕਰੀਨਾ ਕਪੂਰ ਦੇ ਪੈਂਡੇਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਉਨ੍ਹਾਂ ਦੇ ਸਟਾਈਲਿਸਟ ਦਟ ਵੱਲੋਂ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ । ਜਿਸ ‘ਚ ਉਨ੍ਹਾਂ ਨੇ ਇੱਕ ਪੈਂਡੇਟ ਪਾਇਆ ਹੋਇਆ ਹੈ। ਜਿਸ ‘ਚ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ। ਕਾਂਗਰਸੀ ਆਗੂ ਅੱਬਾਸ ਹਫੀਜ਼ ਨੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਅਤੇ ਉਨ੍ਹਾਂ ਨੂੰ ਮੁਸਲਿਮ ਸਮੁਦਾਇ ਤੋਂ ਮੁਆਫ਼ੀ ਮੰਗਣ ਦੇ ਲਈ ਕਿਹਾ ਹੈ। 

ਦੀਵਾਲੀ ਪਾਰਟੀ ‘ਚ ਪਾਇਆ ਸੀ ਪੈਂਡੇਟ 

ਕਰੀਨਾ ਕਪੂਰ ਨੇ ਦੀਵਾਲੀ ਪਾਰਟੀ ‘ਚ ਦੋ ਸੌ ਸਾਲ ਪੁਰਾਣੇ ਪੈਂਡੇਟ ਨੂੰ ਪਾਇਆ ਸੀ । ਇਹ ਬੇਸ਼ਕੀਮਤੀ ਪੈਂਡੇਟ ਲੱਗਪਗ ਦੋ ਸੌ ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ ਅਤੇ ਇਸ ‘ਤੇ ਕੁਰਾਨ ਦੀਆਂ ਆਇਤਾਂ ਦਰਜ ਹਨ ।ਕਾਂਗਰਸੀ ਆਗੂ ਅੱਬਾਸ ਹਫੀਜ਼ ਨੇ ਇਸ ਪੈਂਡੇਟ ਨੂੰ ਫੈਸ਼ਨ ਐਕਸੈਸਰੀ ਦੇ ਤੌਰ ‘ਤੇ ਪਹਿਨਣ ਤੇ ਕਰੜਾ ਇਤਰਾਜ਼ ਜਤਾਇਆ ਹੈ।

ਆਗੂ ਨੇ ਅਦਾਕਾਰਾ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਹੈ। ਜਿਸ ਦਾ ਹਾਲੇ ਤੱਕ ਅਦਾਕਾਰਾ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਕੁਰਾਨ ਦੀਆਂ ਆਇਤਾਂ ਦਾ ਮੁਸਲਮਾਨਾਂ ਦੇ ਲਈ ਬਹੁਤ ਗਹਿਰਾ ਮਹੱਤਵ ਹੈ ਅਤੇ ਉਹ ਇਸ ਦਾ ਬਹੁਤ ਸਨਮਾਨ ਕਰਦੇ ਹਨ ਤੇ ਮੁਸਲਿਮ ਸਮੁਦਾਇ ਦੇ ਲੋਕ ਵੁਜ਼ੂ ਕੀਤੇ ਬਗੈਰ ਇਨ੍ਹਾਂ ਆਇਤਾਂ ਨੂੰ ਹੱਥ ਲਾਉਣ ਤੋਂ ਵੀ ਗੁਰੇਜ਼ ਕਰਦੇ ਹਨ।

 

- GTC Pollywood

Top Stories