logo
logo

ਬਾਡੀ ਸ਼ੇਮਿੰਗ ’ਤੇ ਕੈਟਰੀਨਾ ਕੈਫ ਦਾ ਜਵਾਬ, ਕਿਹਾ “ਹੁਣ ਮੇਰੇ ਲਈ ਬਿਊਟੀ ਦਾ ਮਤਲਬ ਬਦਲ ਗਿਆ”

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਪ੍ਰੈਗਨੈਂਸੀ ਤੋਂ ਬਾਅਦ ਆਪਣੀ ਬਦਲੀ ਹੋਈ ਲੁੱਕ ਅਤੇ ਸਰੀਰ ਨੂੰ ਲੈ ਕੇ ਹੋ ਰਹੀਆਂ ਸੋਸ਼ਲ ਮੀਡੀਆ ਟਿੱਪਣੀਆਂ ਦੇ ਵਿਚਕਾਰ ਬਿਊਟੀ ਅਤੇ ਫਿਟਨੈੱਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਮਾਂ ਬਣਨ ਤੋਂ ਬਾਅਦ ਕੈਟਰੀਨਾ ਨੇ ਕੁਝ ਸਮੇਂ ਲਈ ਲਾਈਮਲਾਈਟ ਤੋਂ ਦੂਰੀ ਬਣਾਈ ਰੱਖੀ ਸੀ। ਹਾਲ ਹੀ ਵਿੱਚ ਜਦੋਂ ਉਹ ਪਤੀ ਵਿੱਕੀ ਕੌਸ਼ਲ ਨਾਲ ਗਣਪਤੀ ਪੂਜਾ ਵਿੱਚ ਨਜ਼ਰ ਆਈ ਤਾਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਆ ਗਈਆਂ।ਇਸ ਦੌਰਾਨ ਕੁਝ ਯੂਜ਼ਰਜ਼ ਨੇ ਕੈਟਰੀਨਾ ਦੇ ਪੋਸਟ-ਪ੍ਰੈਗਨੈਂਸੀ ਲੁੱਕ ਅਤੇ ਵਜ਼ਨ ਨੂੰ ਲੈ ਕੇ ਟਿੱਪਣੀਆਂ ਕੀਤੀਆਂ। ਹੁਣ ਇੱਕ ਇੰਟਰਵਿਊ ਦੌਰਾਨ ਕੈਟਰੀਨਾ ਨੇ ਆਪਣੇ ਤਜਰਬਿਆਂ ਅਤੇ ਬਿਊਟੀ ਬਾਰੇ ਬਦਲੀ ਹੋਈ ਸੋਚ ਸਾਂਝੀ ਕੀਤੀ ਹੈ।

ਪ੍ਰੈਗਨੈਂਸੀ ਤੋਂ ਬਾਅਦ ਸਕਿਨ ਵਿੱਚ ਆਏ ਬਦਲਾਅ

ਕੈਟਰੀਨਾ ਨੇ ਦੱਸਿਆ ਕਿ ਪ੍ਰੈਗਨੈਂਸੀ ਅਤੇ ਡਿਲੀਵਰੀ ਤੋਂ ਬਾਅਦ ਉਨ੍ਹਾਂ ਦੀ ਸਕਿਨ ਕਾਫ਼ੀ ਸੰਵੇਦਨਸ਼ੀਲ ਹੋ ਗਈ ਸੀ। ਇਸ ਸਮੇਂ ਦੌਰਾਨ ਉਨ੍ਹਾਂ ਲਈ ਇਹ ਸਮਝਣਾ ਵੀ ਜ਼ਰੂਰੀ ਸੀ ਕਿ ਕਿਹੜੇ ਬਿਊਟੀ ਪ੍ਰੋਡਕਟਸ ਉਨ੍ਹਾਂ ਦੀ ਸਕਿਨ ਲਈ ਠੀਕ ਰਹਿਣਗੇ।ਉਨ੍ਹਾਂ ਮੁਤਾਬਕ, ਇਸ ਦੌਰ ਵਿੱਚ ਉਹ ਅਜਿਹੇ ਪ੍ਰੋਡਕਟਸ ਦੀ ਚੋਣ ਕਰਨਾ ਚਾਹੁੰਦੀ ਸੀ ਜੋ ਸਕਿਨ ਨੂੰ ਸਿਰਫ਼ ਬਾਹਰੋਂ ਨਿਖਾਰਨ ਦੀ ਬਜਾਏ ਉਸ ਨੂੰ ਆਰਾਮ ਦੇਣ ਅਤੇ ਰਿਕਵਰੀ ਵਿੱਚ ਮਦਦ ਕਰਨ।

ਹੁਣ ਬਿਊਟੀ ਨੂੰ ਲੈ ਕੇ ਬਦਲ ਚੁੱਕੀ ਹੈ ਸੋਚ

ਆਪਣੇ ਸ਼ੁਰੂਆਤੀ ਮਾਡਲਿੰਗ ਅਤੇ ਬਾਲੀਵੁੱਡ ਕਰੀਅਰ ਨੂੰ ਯਾਦ ਕਰਦਿਆਂ ਕੈਟਰੀਨਾ ਨੇ ਕਿਹਾ ਕਿ ਉਸ ਸਮੇਂ ਪਰਫੈਕਟ ਦਿਖਣ ਦਾ ਦਬਾਅ ਕਾਫ਼ੀ ਵੱਖਰਾ ਸੀ। ਹੁਣ ਉਨ੍ਹਾਂ ਲਈ ਖੂਬਸੂਰਤੀ ਸਿਰਫ਼ ਬਾਹਰੀ ਦਿੱਖ ਤੱਕ ਸੀਮਿਤ ਨਹੀਂ ਰਹੀ। ਕੈਟਰੀਨਾ ਦੇ ਅਨੁਸਾਰ, ਜਦੋਂ ਇਨਸਾਨ ਅੰਦਰੋਂ ਚੰਗਾ ਅਤੇ ਸਿਹਤਮੰਦ ਮਹਿਸੂਸ ਕਰਦਾ ਹੈ ਅਤੇ ਆਪਣੇ ਸਰੀਰ ਤੇ ਮਨ ਦੀ ਸੰਭਾਲ ਕਰਦਾ ਹੈ ਤਾਂ ਉਸ ਦਾ ਅਸਰ ਚਿਹਰੇ ਅਤੇ ਆਤਮਵਿਸ਼ਵਾਸ ’ਤੇ ਵੀ ਦਿਖਾਈ ਦਿੰਦਾ ਹੈ।

ਸਵੇਰ ਦੀ ਰੁਟੀਨ ਵਿੱਚ ਫੋਨ ਤੋਂ ਦੂਰੀ

ਕੈਟਰੀਨਾ ਨੇ ਆਪਣੀ ਰੋਜ਼ਾਨਾ ਰੁਟੀਨ ਬਾਰੇ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਉਹ ਸਵੇਰੇ ਉੱਠਣ ਤੋਂ ਬਾਅਦ ਕੁਝ ਸਮੇਂ ਲਈ ਫੋਨ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਇਸ ਤੋਂ ਇਲਾਵਾ ਉਹ ਕੁਦਰਤੀ ਰੌਸ਼ਨੀ ਵਿੱਚ ਸਮਾਂ ਬਿਤਾਉਣ ਅਤੇ ਮੈਡੀਟੇਸ਼ਨ ਨੂੰ ਵੀ ਆਪਣੀ ਰੁਟੀਨ ਦਾ ਹਿੱਸਾ ਮੰਨਦੀ ਹੈ। ਉਨ੍ਹਾਂ ਦੀਆਂ ਗੱਲਾਂ ਤੋਂ ਸਾਫ਼ ਹੈ ਕਿ ਹੁਣ ਉਹ ਬਾਹਰੀ ਦਿੱਖ ਦੇ ਨਾਲ-ਨਾਲ ਮਾਨਸਿਕ ਸ਼ਾਂਤੀ, ਸਰੀਰਕ ਸਿਹਤ ਅਤੇ ਆਪਣੇ ਆਪ ਦੀ ਦੇਖਭਾਲ ਨੂੰ ਵੀ ਮਹੱਤਵ ਦਿੰਦੀ ਹੈ। ਕੈਟਰੀਨਾ ਦੀ ਇਹ ਸੋਚ ਪ੍ਰੈਗਨੈਂਸੀ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਅਤੇ ਬਿਊਟੀ ਪ੍ਰਤੀ ਬਦਲੇ ਨਜ਼ਰੀਏ ਦੀ ਝਲਕ ਦਿੰਦੀ ਹੈ।

- GTC Pollywood

Top Stories