logo
logo

ਦੂਜੀ ਵਾਰ ਮਾਪੇ ਬਣਨ ਜਾ ਰਹੇ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ, ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਇੱਕ ਵਾਰ ਮੁੜ ਤੋਂ ਮਾਪੇ ਬਣਨ ਜਾ ਰਹੇ ਹਨ। ਜਿਸ ਬਾਰੇ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।ਕਿਆਰਾ ਅਡਵਾਨੀ ਨੇ ਇੱਕ ਕਿਊਟ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਦੀ ਕਿਊਟ ਬੇਟੀ ਦਾ ਹੱਥ ਉਨ੍ਹਾਂ ਦੇ ਹੱਥਾਂ ‘ਚ ਹੈ ।ਇਸ ਤਸਵੀਰ ਨੂੰ ਜਿਉਂ ਹੀ ਅਦਾਕਾਰਾ ਨੇ ਸਾਂਝਾ ਕੀਤਾ ਅਤੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਜੋੜੀ ਨੂੰ ਫੈਨਸ ਦੇ ਨਾਲ ਨਾਲ ਸੈਲੀਬ੍ਰੇਟੀਜ਼ ਨੇ ਵੀ ਵਧਾਈ ਦਿੱਤੀ।ਅਦਾਕਾਰਾ ਨੇ ਤਸਵੀਰ ਦੇ ਨਾਲ ਬਹੁਤ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ “ਇੱਕ ਵਾਰ ਫਿਰ ਸਭ ਤੋਂ ਵੱਡੀ ਦਾਤ ਨਾਲ ਨਿਵਾਜੇ ਗਏ ਹਾਂ ।ਸਾਡੇ ਦਿਲ ਪਿਆਰ ਅਤੇ ਸ਼ੁਕਰਾਨੇ ਨਾਲ ਭਰੇ ਹੋਏ ਹਨ”।ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਨੇ 2023 ‘ਚ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ਤੋਂ ਬਾਅਦ ਦੋਵਾਂ ਦੇ ਘਰ ਧੀ ਦਾ ਜਨਮ ਹੋਇਆ ਸੀ । 

ਕਿਆਰਾ ਅਡਵਾਨੀ ਦਾ ਵਰਕ ਫ੍ਰੰਟ 

ਕਿਆਰਾ ਅਡਵਾਨੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗੁੱਡ ਨਿਊਜ਼, ਗੋਵਿੰਦਾ ਨਾਮ ਮੇਰਾ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।ਇਸ ਤੋਂ ਇਲਾਵਾ ਪਤੀ ਸਿਧਾਰਥ ਮਲਹੋਤਰਾ ਦੇ ਨਾਲ ਵੀ ਫ਼ਿਲਮ ‘ਚ ਕੰਮ ਕਰ ਚੁੱਕੇ ਹਨ। 

- GTC Pollywood

Top Stories