logo
logo

Creators Awards ’ਚ ਹਰਗੁਣ ਕੌਰ ਨੂੰ ਮਿਲਿਆ ਵਿਸ਼ੇਸ਼ ਸਨਮਾਨ, New Age Music Performer ਵਜੋਂ ਕੀਤਾ ਗਿਆ ਸਨਮਾਨਿਤ

ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵੱਲ ਵਧ ਰਹੀ ਉੱਭਰਦੀ ਕਲਾਕਾਰ ਹਰਗੁਣ ਕੌਰ ਲਈ ਉਸ ਸਮੇਂ ਮਾਣ ਵਾਲਾ ਪਲ ਬਣ ਗਿਆ, ਜਦੋਂ ਉਨ੍ਹਾਂ ਨੂੰ GTC Punjabi Creators Awards 2026 ਵਿੱਚ New Age Music Performer ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ।GTC Punjabi ਵੱਲੋਂ SMTV ਦੇ ਸਹਿਯੋਗ ਨਾਲ ਕਰਵਾਏ ਗਏ ਇਸ ਐਵਾਰਡ ਸਮਾਰੋਹ ਵਿੱਚ ਹਰਗੁਣ ਕੌਰ ਦੀ ਸੰਗੀਤ ਪ੍ਰਤੀ ਲਗਨ, ਕਲਾਤਮਕ ਪ੍ਰਤਿਭਾ ਅਤੇ ਆਪਣੇ ਕੰਮ ਪ੍ਰਤੀ ਸਮਰਪਣ ਨੂੰ ਮਾਨਤਾ ਦਿੱਤੀ ਗਈ।

ਹਰਗੁਣ ਕੌਰ ਨੇ ਆਪਣੀ ਗਾਇਕੀ ਅਤੇ ਸੰਗੀਤਕ ਪੇਸ਼ਕਾਰੀ ਰਾਹੀਂ ਨਵੀਂ ਪੀੜ੍ਹੀ ਦੇ ਸਰੋਤਿਆਂ ਵਿੱਚ ਆਪਣੀ ਪਛਾਣ ਬਣਾਉਣ ਵੱਲ ਕਦਮ ਵਧਾਏ ਹਨ। ਉਨ੍ਹਾਂ ਦੀ ਸੰਗੀਤ ਪ੍ਰਤੀ ਦਿਲਚਸਪੀ ਅਤੇ ਕੁਝ ਨਵਾਂ ਕਰਨ ਦੀ ਇੱਛਾ ਪੰਜਾਬੀ ਸੰਗੀਤ ਦੇ ਉੱਭਰਦੇ ਭਵਿੱਖ ਦੀ ਝਲਕ ਪੇਸ਼ ਕਰਦੀ ਹੈ।

Creators Awards ਦੇ ਮੰਚ ’ਤੇ ਮਿਲਿਆ ਇਹ ਸਨਮਾਨ ਉਨ੍ਹਾਂ ਦੇ ਸੰਗੀਤਕ ਸਫ਼ਰ ਦੀ ਇੱਕ ਅਹਿਮ ਪ੍ਰਾਪਤੀ ਹੈ। ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਗਈ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਕਲਾ ਨਾਲ ਨਵੇਂ ਮੁਕਾਮ ਹਾਸਲ ਕਰਨਗੇ।

ਜ਼ਿਕਰਯੋਗ ਹੈ ਕਿ GTC Punjabi ਵੱਲੋਂ SMTV ਦੇ ਸਹਿਯੋਗ ਨਾਲ ਕਰਵਾਏ ਗਏ Creators Awards ਦਾ ਉਦੇਸ਼ ਨਵੇਂ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਤੇ ਡਿਜੀਟਲ ਕ੍ਰਿਏਟਰਾਂ ਨੂੰ ਪਛਾਣ ਅਤੇ ਸਨਮਾਨ ਦੇਣਾ ਹੈ। ਹਰਗੁਣ ਕੌਰ ਨੂੰ ਮਿਲਿਆ ਇਹ ਸਨਮਾਨ ਪੰਜਾਬੀ ਸੰਗੀਤ ਦੀ ਨਵੀਂ ਪ੍ਰਤਿਭਾ ਲਈ ਇੱਕ ਹੌਸਲਾ ਅਫ਼ਜ਼ਾਈ ਵਾਲਾ ਪਲ ਹੈ।

- GTC Pollywood

Top Stories