logo
logo

ਅਦਾਕਾਰਾ ਨੁਸਰਤ ਭਰੂਚਾ ਦਾ ਬਾਲੀ ‘ਚ ਐਕਸੀਡੈਂਟ, ਰੀੜ੍ਹ ਦੀ ਹੱਡੀ ‘ਚ ਫ੍ਰੈਕਚਰ, ਦੋਸਤ ਨੇ ਸਾਂਝੀ ਕੀਤੀ ਜਾਣਕਾਰੀ

ਅਦਾਕਾਰਾ ਨੁਸਰਤ ਭਰੂਚਾ ਹਾਦਸੇ ਦਾ ਸ਼ਿਕਾਰ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੂੰ ਏਅਰ ਐਂਬੂਲੈਂਸ ਦੇ ਰਾਹੀਂ ਮੁੰਬਈ ਲਿਆਂਦਾ ਜਾ ਰਿਹਾ ਹੈ। ਜਿੱੱਥੇ ਉਨ੍ਹਾਂ ਦੀ ਸਰਜਰੀ ਹੋਵੇਗੀ।ਨੁਸਰਤ ਦੀ ਟੀਮ ਦਾ ਹਿੱਸਾ ਰਹੀ ਸੰਚਿਤਾ ਤ੍ਰਿਵੇਦੀ ਨੇ ਦੱਸਿਆ ਕਿ ਡਾਕਟਰ ਜਾਂਚ ਤੋਂ ਬਾਅਦ ਉਸ ਦੀ ਰੀੜ੍ਹ ਦੀ ਹੱਡੀ ਦੀ ਸਰਜਰੀ ਕਰਨਗੇ। ਟੀਮ ਦੇ ਮੁਤਾਬਕ ਸੱਟ ਅਤੇ ਸਰਜਰੀ ਦੇ ਕਾਰਨ ਨੁਸਰਤ ਨੂੰ ਠੀਕ ਹੋਣ ‘ਚ ਸਮਾਂ ਲੱਗ ਸਕਦਾ ਹੈ।

ਜਿਸ ਕਾਰਨ ਇਸ ਦਾ ਅਸਰ ਉਸ ਦੇ ਕੰਮ ਤੇ ਆਉਣ ਵਾਲੇ ਪ੍ਰੋਜੈਕਟਸ ‘ਤੇ ਪੈ ਸਕਦਾ ਹੈ।ਇਸ ਹਾਦਸੇ ਤੋਂ ਪਹਿਲਾਂ ਅਦਾਕਾਰਾ ਨੇ ਆਪਣੀਆਂ ਛੁੱਟੀਆਂ ਦੇ ਦੌਰਾਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। 

ਇਸ ਤੋਂ ਪਹਿਲਾਂ ਵੀ ਹੋਈ ਸੀ ਜ਼ਖਮੀ 

ਇਸ ਤੋਂ ਪਹਿਲਾਂ ਵੀ ਅਦਾਕਾਰਾ ਕਈ ਵਾਰ ਜ਼ਖਮੀ ਹੋਈ ਸੀ।ਸਾਲ ੨੦੨੩ ‘ਚ ਸ਼ੂਟਿੰਗ ਦੇ ਦੌਰਾਨ ਅਦਾਕਾਰਾ ਜ਼ਖਮੀ ਹੋ ਗਈ ਸੀ ।ਜਿਸ ‘ਚ ਉਸ ਨੂੰ ਭੱਜਦੇ ਹੋਏ ਦਿਖਾਇਆ ਜਾਣਾ ਸੀ । ਇਸੇ ਦੌਰਾਨ ਉਹ ਫਰਸ਼ ਤੇ ਸਿਰ ਭਾਰ ਡਿੱਗੀ ਸੀ ਅਤੇ ਗੰਭੀਰ ਤੌਰ ‘ਤੇ  ਜ਼ਖਮੀ ਹੋ ਗਈ ਸੀ ।

- GTC Pollywood

Top Stories