ਅਦਾਕਾਰਾ ਰਵੀਨਾ ਟੰਡਨ ਨੂੰ ਇੱਕ ਕੁੱਤੇ ਨੇ ਵੱਢਣ ਦੀ ਕੋਸ਼ਿਸ਼ ਕੀਤੀ ਪਰ ਅਦਾਕਾਰਾ ਨੇ ਬੜੇ ਹੀ ਪਿਆਰ ਦੇ ਨਾਲ ਸਥਿਤੀ ਨੂੰ ਸੰਭਾਲਿਆ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਦਮ ਇਸ ਕੁੱਤੇ ਨੇ ਅਦਾਕਾਰਾ ਦੀ ਬਾਂਹ ‘ਤੇ ਵੱਢਣ ਦੀ ਕੋਸ਼ਿਸ਼ ਕੀਤੀ । ਪਰ ਉਹ ਘਬਰਾਈ ਨਹੀਂ ਅਤੇ ਨਾਂ ਹੀ ਉਸ ਨੇ ਕੁੱਤੇ ਨੂੰ ਦੂਰ ਭਜਾਉਣ ਦੀ ਕੋਸ਼ਿਸ਼ ਕੀਤੀ ।
Add GTC Pollywood on Google
ਰਵੀਨਾ ਟੰਡਨ ਜਾਨਵਰ ਪ੍ਰੇਮੀ ਹੈ। ਖ਼ਾਸ ਕਰਕੇ ਕੁੱਤਿਆਂ ਦੇ ਲਈ ਉਸ ਦੇ ਦਿਲ ‘ਚ ਬੜੀ ਹੀ ਦਇਆ ਹੈ। ਹਾਲ ਹੀ ‘ਚ ਜਦੋਂ ਪੰਜਾਬ ਦੇ ਸੀਐੱਮ ਨੇ ਆਵਾਰਾ ਕੁੱਤਿਆਂ ਖਿਲਾਫ ਐਕਸ਼ਨ ਦਾ ਫੈਸਲਾ ਲਿਆ ਸੀ ਤਾਂ ਰਵੀਨਾ ਟੰਡਨ ਨੇ ਪੰਜਾਬ ਦੇ ਸੀਐੱਮ ਨੂੰ ਅਪੀਲ ਕੀਤੀ ਸੀ ਕਿ ਇਨ੍ਹਾਂ ਬੇਜ਼ੁਬਾਨਾਂ ਨੂੰ ਮਾਰਨਾ ਕੋਈ ਹੀਲਾ ਨਹੀਂ ਅਤੇ ਸੀਐੱਮ ਨੂੰ ਇਸ ਮਾਮਲੇ ‘ਚ ਹੋਰ ਰਸਤਾ ਕੱਢਣ ਦੀ ਅਪੀਲ ਕੀਤੀ ਸੀ ਅਤੇ ਇਨ੍ਹਾਂ ਬੇਜ਼ੁਬਾਨਾਂ ਨੂੰ ਉਹ ਕਿੰਨਾ ਪਿਆਰ ਕਰਦੀ ਹੈ।

ਇਸ ਦੀ ਮਿਸਾਲ ਹੁਣ ਮੁੜ ਤੋਂ ਵੇਖਣ ਨੂੰ ਮਿਲੀ ਹੈ। ਜੀ ਹਾਂ ਅਦਾਕਾਰਾ ਨੂੰ ਇੱਕ ਕੁੱਤੇ ਨੇ ਵੱਢਣ ਦੀ ਕੋਸ਼ਿਸ਼ ਕੀਤੀ ਪਰ ਅਦਾਕਾਰਾ ਨੇ ਬੜੇ ਹੀ ਪਿਆਰ ਦੇ ਨਾਲ ਸਥਿਤੀ ਨੂੰ ਸੰਭਾਲਿਆ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਦਮ ਇਸ ਕੁੱਤੇ ਨੇ ਅਦਾਕਾਰਾ ਦੀ ਬਾਂਹ ‘ਤੇ ਵੱਢਣ ਦੀ ਕੋਸ਼ਿਸ਼ ਕੀਤੀ । ਪਰ ਉਹ ਘਬਰਾਈ ਨਹੀਂ ਅਤੇ ਨਾਂ ਹੀ ਉਸ ਨੇ ਕੁੱਤੇ ਨੂੰ ਦੂਰ ਭਜਾਉਣ ਦੀ ਕੋਸ਼ਿਸ਼ ਕੀਤੀ । ਸੋਸ਼ਲ ਮੀਡੀਆ ‘ਤੇ ਅਦਾਕਾਰਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

ਅਦਾਕਾਰਾ ਦਾ ਵਰਕ ਫਰੰਟ
ਰਵੀਨਾ ਟੰਡਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦੇ ਰਹੇ ਹਨ। ਉਨ੍ਹਾਂ ਨੇ ‘ਮੋਹਰਾ’, ਪੱਥਰ ਕੇ ਫੂਲ, ਦਿਲਵਾਲੇ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।
- GTC Pollywood