logo
logo

‘ਇੰਡੀਆ ‘ਚ ਸ਼ਾਂਤੀ ਨਹੀਂ ਮਿਲਦੀ’ ਵਾਲੇ ਬਿਆਨ ‘ਤੇ ਪਲਟੇ ਸੰਜੇ ਦੱਤ, ਦਿੱਤੀ ਸਫਾਈ

ਅਦਾਕਾਰ ਸੰਜੇ ਦੱਤ ਇਨ੍ਹੀਂ ਦਿਨੀਂ ਆਪਣੇ ਇੱਕ ਬਿਆਨ ਨੂੰ ਲੈ ਕੇ ਚਰਚਾ ‘ਚ ਹਨ ।ਸੰਜੇ ਦੱਤ ਸ਼ੇਖਰ ਸੁਮਨ ਦੇ ਨਾਲ ਇੱਕ ਪੌਡਕਾਸਟ ‘ਚ ਨਜ਼ਰ ਆਏ ਸਨ। ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ‘ਇੰਡੀਆ ‘ਚ ਹੁਣ ਸ਼ਾਂਤੀ ਨਹੀਂ ਮਿਲਦੀ’।ਉਨ੍ਹਾਂ ਨੇ ਕਿਹਾ ਸੀ ਕਿ ਭਾਰਤੀਆਂ ਦੇ ਪਿਆਰ ਅਤੇ ਮਹਿਮਾਨ ਨਵਾਜ਼ੀ ਦੀ ਉਹ ਕਦਰ ਕਰਦੇ ਹਨ। ਪਰ ਹੁਣ ਕਾਫੀ ਕੁਝ ਬਦਲ ਗਿਆ ਹੈ।

ਜਿਸ ਤੋਂ ਬਾਅਦ ਸੰਜੇ ਦੱਤ ਦੀ ਕਾਫੀ ਅਲੋਚਨਾ ਹੋਈ ਅਤੇ ਸੋਸ਼ਲ ਮੀਡੀਆ ਯੂਜ਼ਰਸ ਦੇ ਵੱਲੋਂ ਕਾਫੀ ਕੁਝ ਆਖਿਆ ਗਿਆ ਜਿਸ ਤੋਂ ਬਾਅਦ ਸੰਜੇ ਦੱਤ ਦਾ ਇਸ ਮਾਮਲੇ ‘ਚ ਪ੍ਰਤੀਕਰਮ ਸਾਹਮਣੇ ਆਇਆ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ।

ਸੰਜੇ ਦੱਤ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਵਿਅਕਤੀ ਸਮੁਦਾਇ ਜਾਂ ਸੰਸਥਾ ਦੀ ਭਾਵਨਾਵਾਂ ਨੂੰ ਸੱਟ ਮਾਰਨਾ ਜਾਂ ਅਨਾਦਰ ਕਰਨਾ ਨਹੀਂ ਸੀ। 

ਸੰਜੇ ਦੱਤ ਦਾ ਵਰਕ ਫ੍ਰੰਟ

ਸੰਜੇ ਦੱਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਉਨ੍ਹਾਂ ਦੀ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ਖਲਨਾਇਕ, ਸਾਜਨ, ਮੁੰਨਾ ਭਾਈ ਐੱਮਬੀਬੀਐੱਸ ਸਣੇ ਕਈ ਫ਼ਿਲਮਾਂ ਹਨ। 

- GTC Pollywood

Top Stories