ਅਦਾਕਾਰ ਸੋਨੂੰ ਸੂਦ ਬਿਹਾਰ ‘ਚ ਹੜ੍ਹ ਪੀੜ੍ਹਤਾਂ ਦੀ ਮਦਦ ਦੇ ਲਈ ਪਹੁੰਚ ਚੁੱਕੇ ਹਨ। ਜਿੱਥੇ ਉਹ ਹੜ੍ਹ ਪੀੜ੍ਹਤਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਾ ਰਹੇ ਹਨ। ਉਨ੍ਹਾਂ ਨੇ ਬੋਟਿੰਗ ਰਾਹੀਂ ਹੜ੍ਹ ਪੀੜ੍ਹਤ ਇਲਾਕਿਆਂ ਦਾ ਜਾਇਜ਼ਾ ਲਿਆ ਅਤੇ ਉੱਥੇ ਲੋਕਾਂ ਨੂੰ ਮਦਦ ਮੁੱਹਈਆ ਕਰਵਾਈ ।ਸੋਸ਼ਲ ਮੀਡੀਆ ਤੇ ਸੋਨੂੰ ਸੂਦ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ ਅਤੇ ਫੈਨਸ ਵੀ ਅਦਾਕਾਰ ਦੇ ਜਜ਼ਬੇ ਦੀ ਤਾਰੀਫ ਕਰ ਰਹੇ ਹਨ ।
Add GTC Pollywood on Google
ਅਦਾਕਾਰ ਸੋਨੂੰ ਸੂਦ ਬਿਹਾਰ ‘ਚ ਹੜ੍ਹ ਪੀੜ੍ਹਤਾਂ ਦੀ ਮਦਦ ਦੇ ਲਈ ਪਹੁੰਚ ਚੁੱਕੇ ਹਨ। ਜਿੱਥੇ ਉਹ ਹੜ੍ਹ ਪੀੜ੍ਹਤਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਾ ਰਹੇ ਹਨ। ਉਨ੍ਹਾਂ ਨੇ ਬੋਟਿੰਗ ਰਾਹੀਂ ਹੜ੍ਹ ਪੀੜ੍ਹਤ ਇਲਾਕਿਆਂ ਦਾ ਜਾਇਜ਼ਾ ਲਿਆ ਅਤੇ ਉੱਥੇ ਲੋਕਾਂ ਨੂੰ ਮਦਦ ਮੁੱਹਈਆ ਕਰਵਾਈ ।ਸੋਸ਼ਲ ਮੀਡੀਆ ਤੇ ਸੋਨੂੰ ਸੂਦ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ ਅਤੇ ਫੈਨਸ ਵੀ ਅਦਾਕਾਰ ਦੇ ਜਜ਼ਬੇ ਦੀ ਤਾਰੀਫ ਕਰ ਰਹੇ ਹਨ । ਇਸ ਤੋਂ ਪਹਿਲਾਂ ਬੀਤੇ ਸਾਲ ਸੋਨੂੰ ਸੂਦ ਪੰਜਾਬ ‘ਚ ਵੀ ਮਦਦ ਦੇ ਲਈ ਪਹੁੰਚੇ ਸਨ ।

ਸਮਾਜ ਸੇਵਾ ਲਈ ਮਸ਼ਹੂਰ
ਸੋਨੂੰ ਸੂਦ ਸਮਾਜ ਸੇਵਾ ਦੇ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਨੇ ਲਾਕ ਡਾਊਨ ਦੇ ਦੌਰਾਨ ਵੀ ਦਿਲ ਖੋਲ੍ਹ ਕੇ ਲੋਕਾਂ ਦੀ ਸੇਵਾ ਕੀਤੀ ਸੀ । ਜਿਸ ਕਿਸੇ ਨੂੰ ਘਰ ਤੱਕ ਪਹੁੰਚਾਉਣਾ ਸੀ ਉਸ ਨੂੰ ਉਸ ਦੇ ਘਰ ਤੱਕ ਪਹੁੰਚਾਇਆ ਅਤੇ ਜਿਸ ਨੂੰ ਰਾਸ਼ਨ ਤੇ ਰੋਟੀ ਪਾਣੀ ਦੀ ਜ਼ਰੂਰਤ ਸੀ, ਉਸ ਨੂੰ ਰੋਟੀ ਪਾਣੀ ਤੇ ਰਾਸ਼ਨ ਤੱਕ ਵੀ ਪਹੁੰਚਾਇਆ।

ਸੋਨੂੰ ਸੂਦ ਦਾ ਵਰਕ ਫ੍ਰੰਟ
ਸੋਨੂੰ ਸੂਦ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਜਿੱਥੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਉੱਥੇ ਹੀ ਸਾਊਥ ਇੰਡਸਟਰੀ ‘ਚ ਉਨ੍ਹਾਂ ਨੇ ਆਪਣੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।
- GTC Pollywood