logo
logo

ਸੁਪਰੀਮ ਕੋਰਟ ਨੇ ਰਾਜਪਾਲ ਯਾਦਵ ਨੂੰ ਲਗਾਈ ਫਟਕਾਰ, ਰਕਮ ਜਮਾਂ ਕਰਵਾਉਣ ਦਾ ਦਿੱਤਾ ਆਖਰੀ ਮੌਕਾ

ਸੁਪਰੀਮ ਕੋਰਟ ਨੇ ਅਦਾਕਾਰ ਰਾਜਪਾਲ ਯਾਦਵ ਨੂੰ ਚੈਕ ਬਾਊਂਸ ਮਾਮਲੇ ‘ਚ ਦੋ ਹਫਤਿਆਂ ਦੇ ਅੰਦਰ ਦੋ ਕਰੋੜ ਜਮਾਂ ਕਰਵਾਉਣ ਦਾ ਮੌਕਾ ਦਿੱਤਾ ਹੈ।ਰਾਜਪਾਲ ਯਾਦਵ ‘ਤੇ ਇੱਕ ਪ੍ਰੋਡਕਸ਼ਨ ਹਾਊਸ ਦੇ ਮਾਲਕ ਦੇ ਪੰਜ ਕਰੋੜ ਬਕਾਇਆ ਹੋਣ ਦਾ ਇਲਜ਼ਾਮ ਹੈ। ਕੋਰਟ ਦਾ ਕਹਿਣਾ ਹੈ ਕਿ ਅਦਾਕਾਰ ਦਾ ਵਿਵਹਾਰ ਭਰੋਸੇ ਦੇ ਲਾਇਕ ਨਹੀਂ ਹੈ।ਭਾਰਤ ਦੇ ਮੁੱਖ ਜੱਜ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਹੈ ਕਿ ‘ਉਨ੍ਹਾਂ ਦੇ ਪਿਛਲੇ ਵਿਵਹਾਰ ਨੂੰ ਵੇਖਦੇ ਹੋਏ ਉਨ੍ਹਾਂ ‘ਤੇ ਕੋਈ ਭਰੋਸਾ ਕਿਵੇਂ ਕਰ ਸਕਦਾ ਹੈ। ਉਹ ਬਾਲੀਵੁੱਡ ‘ਚ ਡਰਾਮਾ ਅਤੇ ਐਕਟਿੰਗ ਕਰਨ ‘ਚ ਮਾਹਿਰ ਹਨ ਅਤੇ ਕੋਰਟ ‘ਚ ਵੀ ਉਹੀ ਕੁਝ ਕਰ ਰਹੇ ਹਨ। 

ਰਾਜਪਾਲ ਯਾਦਵ ਨੇ ਦਿਵਾਇਆ ਭਰੋਸਾ

ਰਾਜਪਾਲ ਯਾਦਵ ਨੇ ਭਰੋਸਾ ਦਿਵਾਇਆ ਹੈ ਕਿ ਉਹ ਤੈਅ ਸਮੇਂ ‘ਚ ਘੱਟੋ ਘੱਟ ਦੋ ਕਰੋੜ ਰੁਪਏ ਜਮਾਂ ਕਰ ਦੇਣਗੇ ਅਤੇ ਬਾਕੀ ਦੀ ਰਕਮ ਦੇ ਲਈ ਜ਼ਮਾਨਤ ਦੇਣਗੇ। ਕੋਰਟ ਨੇ ਰਾਜਪਾਲ ਯਾਦਵ ਨੂੰ ਆਪਣਾ ਪਾਸਪੋਰਟ ਸਰੈਂਡਰ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਰਾਜਪਾਲ ਯਾਦਵ ਨੂੰ ਜੇਲ੍ਹ ਹੋਈ ਸੀ।

ਜਿਸ ਤੋਂ ਬਾਅਦ ਸੋਨੂੰ ਸੂਦ ਸਣੇ ਕਈ ਕਲਾਕਾਰ ਉਨ੍ਹਾਂ ਦੀ ਮਦਦ ਦੇ ਲਈ ਅੱਗੇ ਆਏ ਸਨ।ਰਾਜਪਾਲ ਯਾਦਵ ਇੰਡਸਟਰੀ ਦੇ ਵੱਡੇ ਕਲਾਕਾਰਾਂ ‘ਚ ਸ਼ੁਮਾਰ ਹਨ, ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ।

- GTC Pollywood

Top Stories