ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਵਾਰ ਉਨ੍ਹਾਂ ਦੀ ਦੀਵਾਲੀ ਦੀ ਖੁਸ਼ੀ ਪ੍ਰਸ਼ੰਸਕਾਂ ਲਈ ਵੀ ਖਾਸ ਬਣ ਗਈ, ਕਿਉਂਕਿ ਜੋੜੇ ਨੇ ਆਪਣੇ ਪੁੱਤਰ ਵਿਆਨ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਉਸ ਦੀ ਪਹਿਲੀ ਝਲਕ ਦੁਨੀਆ ਨੂੰ ਦਿਖਾਈ ਹੈ।
Add GTC Pollywood on Google
ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਵਾਰ ਉਨ੍ਹਾਂ ਦੀ ਦੀਵਾਲੀ ਦੀ ਖੁਸ਼ੀ ਪ੍ਰਸ਼ੰਸਕਾਂ ਲਈ ਵੀ ਖਾਸ ਬਣ ਗਈ, ਕਿਉਂਕਿ ਜੋੜੇ ਨੇ ਆਪਣੇ ਪੁੱਤਰ ਵਿਆਨ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਉਸ ਦੀ ਪਹਿਲੀ ਝਲਕ ਦੁਨੀਆ ਨੂੰ ਦਿਖਾਈ ਹੈ।

ਵਿੱਕੀ ਅਤੇ ਕੈਟਰੀਨਾ ਨੇ ਦੀਵਾਲੀ ਦੇ ਮੌਕੇ ’ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪਰਿਵਾਰਕ ਤਸਵੀਰਾਂ ਪੋਸਟ ਕੀਤੀਆਂ। ਇਨ੍ਹਾਂ ਤਸਵੀਰਾਂ ਵਿੱਚ ਦੋਵੇਂ ਆਪਣੇ ਨਿੱਕੇ ਜਿਹੇ ਪੁੱਤਰ ਨਾਲ ਨਜ਼ਰ ਆ ਰਹੇ ਹਨ। ਤਸਵੀਰਾਂ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ ਅਤੇ ਹਰ ਕੋਈ ਨਿੱਕੇ ਵਿਆਨ ਦੀ ਕਿਊਟਨੈੱਸ ਦੀ ਤਾਰੀਫ਼ ਕਰ ਰਿਹਾ ਹੈ।

ਤਿਉਹਾਰ ਦੇ ਮੌਕੇ ’ਤੇ ਤਿੰਨਾਂ ਦਾ ਪਹਿਰਾਵਾ ਵੀ ਕਾਫੀ ਖਾਸ ਸੀ। ਕੈਟਰੀਨਾ ਪੀਲੇ ਰੰਗ ਦੇ ਰਵਾਇਤੀ ਸੂਟ ਵਿੱਚ ਦਿਖਾਈ ਦਿੱਤੀ, ਜਦਕਿ ਵਿੱਕੀ ਨੇ ਬੇਜ ਰੰਗ ਦਾ ਕੁੜਤਾ ਪਹਿਨਿਆ ਹੋਇਆ ਸੀ। ਉਨ੍ਹਾਂ ਦੇ ਪੁੱਤਰ ਵਿਆਨ ਵੀ ਪਿਤਾ ਦੇ ਪਹਿਰਾਵੇ ਨਾਲ ਮੇਲ ਖਾਂਦੇ ਕੁੜਤੇ ਅਤੇ ਪੀਲੀ ਜੈਕੇਟ ਵਿੱਚ ਬੇਹੱਦ ਪਿਆਰਾ ਲੱਗ ਰਿਹਾ ਸੀ।
ਜੋੜੇ ਨੇ ਤਸਵੀਰਾਂ ਦੇ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਵੀ ਦਿੱਤੀਆਂ। ਉਨ੍ਹਾਂ ਨੇ ਇਸ ਸਾਲ ਦੇ ਤਿਉਹਾਰ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਰੌਸ਼ਨ ਦੀਵਾਲੀ ਦੱਸਿਆ ਅਤੇ ਸਾਰਿਆਂ ਲਈ ਪਿਆਰ, ਖੁਸ਼ੀਆਂ ਤੇ ਚਾਨਣ ਦੀ ਕਾਮਨਾ ਕੀਤੀ।
ਜ਼ਿਕਰਯੋਗ ਹੈ ਕਿ ਵਿੱਕੀ ਅਤੇ ਕੈਟਰੀਨਾ ਨੇ 7 ਨਵੰਬਰ 2025 ਨੂੰ ਆਪਣੇ ਪੁੱਤਰ ਦੇ ਜਨਮ ਦੀ ਖੁਸ਼ਖਬਰੀ ਸਾਂਝੀ ਕੀਤੀ ਸੀ। 7 ਨਵੰਬਰ 2026 ਨੂੰ ਵਿਆਨ ਦਾ ਪਹਿਲਾ ਜਨਮਦਿਨ ਸੀ ਅਤੇ ਇਸ ਤੋਂ ਅਗਲੇ ਦਿਨ ਦੀਵਾਲੀ ਮੌਕੇ ਉਸ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਜੋੜੇ ਨੇ ਆਪਣੇ ਪ੍ਰਸ਼ੰਸਕਾਂ ਨੂੰ ਯਾਦਗਾਰ ਤੋਹਫ਼ਾ ਦਿੱਤਾ ਹੈ।
- GTC Pollywood