ਅਦਾਕਾਰਾ ਯਾਮੀ ਗੌਤਮ ਨੇ ਤਖਤ ਸ੍ਰੀ ਪਟਨਾ ਸਾਹਿਬ ‘ਚ ਮੱਥਾ ਟੇਕਿਆ । ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ।ਅਦਾਕਾਰਾ ਨੇ ਗੁਰਦੁਆਰਾ ਸਾਹਿਬ ‘ਚ ਦਸਮ ਪਾਤਸ਼ਾਹ ਦੇ ਨਾਲ ਸਬੰਧਤ ਇਤਿਹਾਸਕ ਵਸਤੂਆਂ ਦੇ ਦਰਸ਼ਨ ਦੀਦਾਰ ਵੀ ਕੀਤੇ ਅਤੇ ਸਰਬੱਤ ਦੇ ਲਈ ਭਲੇ ਅਰਦਾਸ ਵੀ ਕੀਤੀ ।
Add GTC Pollywood on Google

ਇਸ ਦੇ ਨਾਲ ਹੀ ਅਦਾਕਾਰਾ ਨੇ ਕੁਝ ਸਮਾਂ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਬਿਤਾਇਆ ਅਤੇ ਗੁਰਬਾਣੀ ਤੇ ਸ਼ਬਦ ਕੀਰਤਨ ਦਾ ਅਨੰਦ ਵੀ ਮਾਣਿਆ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਹੈ। ਜਲਦ ਹੀ ਅਦਾਕਾਰਾ ਨਈ ਨਵੇਲੀ ਫ਼ਿਲਮ ‘ਚ ਨਜ਼ਰ ਆਏਗੀ।ਇਸ ਫ਼ਿਲਮ ਕੰਮ ਕਾਜੀ ਮਹਿਲਾਵਾਂ ਦੇ ਸੰਘਰਸ਼,ਪਰਿਵਾਰਕ ਜ਼ਿੰਮੇਵਾਰੀਆਂ ਨੂੰ ਦਰਸਾਏਗੀ।ਯਾਮੀ ਇਨ੍ਹੀਂ ਦਿਨੀਂ ਆਪਣੇ ਕੰਮ ਦੇ ਸਿਲਸਿਲੇ ‘ਚ ਪਟਨਾ ‘ਚ ਹੈ।
ਯਾਮੀ ਗੌਤਮ ਦਾ ਵਰਕ ਫ੍ਰੰਟ
ਯਾਮੀ ਗੌਤਮ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵਿੱਕੀ ਡੋਨਰ, ਬਾਲਾ, ਏ ਥਰਸਡੇ ਅਤੇ ਆਰਟੀਕਲ ੩੭੦ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਅਤੇ ਹਮੇਸ਼ਾ ਹੀ ਉਨ੍ਹਾਂ ਦੀ ਅਦਾਕਾਰੀ ਨੂੰ ਸਰਾਹਿਆ ਗਿਆ ਹੈ।ਉਨ੍ਹਾਂ ਦੇ ਪਤੀ ਆਦਿਤਿਆ ਧਰ ਵੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਫ਼ਿਲਮ ਡਾਇਰੈਕਟਰ ਹਨ।
- GTC Pollywood