logo
logo

ਅਫ਼ਸਾਨਾ ਖ਼ਾਨ ਦੇ ਭਰਾ ਖੁਦਾਬਖਸ਼ ਨੂੰ ਵਿਦੇਸ਼ ‘ਚ ਹੰਸ ਰਾਜ ਹੰਸ ਨੇ ਦਿੱਤਾ ਆਸ਼ੀਰਵਾਦ, ਗਾਇਕ ਨੇ ਵੀਡੀਓ ਕੀਤਾ ਸਾਂਝਾ

  ਪਦਮ ਸ਼੍ਰੀ ਹੰਸ ਰਾਜ ਹੰਸ ਇਨ੍ਹੀਂ ਦਿਨੀਂ ਵਿਦੇਸ਼ ‘ਚ ਹਨ। ਉਨ੍ਹਾਂ ਦੇ ਨਾਲ ਅਫਸਾਨਾ ਖ਼ਾਨ ਦੇ ਭਰਾ ਖੁਦਾਬਖਸ਼ ਨੇ ਮੁਲਾਕਾਤ ਕੀਤੀ ਹੈ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਫਸਾਨਾ ਖ਼ਾਨ ਦਾ ਭਰਾ ਅਤੇ ਭਰਜਾਈ ਹੰਸ ਰਾਜ ਹੰਸ ਤੋਂ ਆਸ਼ੀਰਵਾਦ ਲੈ ਰਹੇ ਹਨ। ਹੰਸ ਰਾਜ ਹੰਸ ਨੇ ਅਫਸਾਨਾ ਖਾਨ ਦੇ ਪਰਿਵਾਰ ਦੀ ਤਾਰੀਫ ਕੀਤੀ ਅਤੇ ਖੁਦਾਬਖਸ਼ ਤੇ ਉਨ੍ਹਾਂ ਦੀ ਪਤਨੀ ਨੂੰ ਇੰਡੀਆ ਆਉਣ ਦੇ ਲਈ ਕਿਹਾ ।

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਖੁਦਾਬਖਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਗੁਰੁ ਜੀ ਤੋਂ ਆਸ਼ੀਰਵਾਦ।ਲੈਜੇਂਡ ਹੰਸ ਰਾਜ ਹੰਸ ਜੀ ਬਹੁਤ ਜ਼ਿਆਦਾ ਪਿਆਰ, ਜਿਉਂਦੇ ਰਹੋ ਹਮੇਸ਼ਾ….ਪਿਆਰ ਅਤੇ ਸਤਿਕਾਰ”। 

ਖੁਦਾਬਖਸ਼ ਵੀ ਵਧੀਆ ਗਾਇਕ 

ਅਫਸਾਨਾ ਖ਼ਾਨ ਦਾ ਭਰਾ ਖੁਦਾਬਖਸ਼ ਵੀ ਵਧੀਆ ਗਾਇਕ ਹੈ ਅਤੇ ਹੁਣ ਤੱਕ ਉਸ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਆਪਣੇ ਗੀਤਾਂ ਦੇ ਨਾਲ ਹਮੇਸ਼ਾ ਹੀ ਉਨ੍ਹਾਂ ਨੇ ਸਰੋਤਿਆਂ ਦਾ ਦਿਲ ਜਿੱਤਿਆ ਹੈ। ਖੁਦਾਬਖਸ਼ ਦੀਆਂ ਭੈਣਾਂ ਵੀ ਵਧੀਆ ਗਾਇਕ ਹਨ  ਅਤੇ ਗਾਇਕੀ ਦੀ ਗੁੜਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਹੈ। ਖੁਦਾਬਖਸ਼ ਇਨ੍ਹੀਂ ਦਿਨੀਂ ਵਿਦੇਸ਼ ‘ਚ ਹਨ ਅਤੇ ਸਿਆਟਲ ‘ਚ ਰਹਿ ਰਹੇ ਹਨ । ਉੱਥੇ ਹੀ ਖੁਦਾਬਖਸ਼ ਨੇ ਵਿਆਹ ਕਰਵਾਇਆ ਹੈ। 

- GTC Pollywood

Top Stories