ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਦਿਲਜੀਤ ਦੋਸਾਂਝ ਦੱਸ ਰਹੇ ਹਨ ਕਿ ਜੋ ਗੀਤ ‘ਤੇ ਬਵਾਲ ਹੋ ਰਿਹਾ ਹੈ। ਉਹ ਗੀਤ ਪੰਜਾਬ 1984 ‘ਚ ਉਨ੍ਹਾਂ ਨੇ ਗਾਇਆ ਸੀ।ਦਿਲਜੀਤ ਦੋਸਾਂਝ ਨੇ ਕਿਹਾ ਕਿ ਇਹ ਗਾਣਾ ‘ਰੰਗਰੂਟ’ ਸੀ ਅਤੇ ਇਸ ਗੀਤ ਨੂੰ 2014 ‘ਚ ਉਨ੍ਹਾਂ ਨੇ ਇਸ ਫ਼ਿਲਮ ‘ਚ ਗਾਇਆ ਸੀ।
Add GTC Pollywood on Google
ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਦਿਲਜੀਤ ਦੋਸਾਂਝ ਦੱਸ ਰਹੇ ਹਨ ਕਿ ਜੋ ਗੀਤ ‘ਤੇ ਬਵਾਲ ਹੋ ਰਿਹਾ ਹੈ। ਉਹ ਗੀਤ ਪੰਜਾਬ 1984 ‘ਚ ਉਨ੍ਹਾਂ ਨੇ ਗਾਇਆ ਸੀ।ਦਿਲਜੀਤ ਦੋਸਾਂਝ ਨੇ ਕਿਹਾ ਕਿ ਇਹ ਗਾਣਾ ‘ਰੰਗਰੂਟ’ ਸੀ ਅਤੇ ਇਸ ਗੀਤ ਨੂੰ 2014 ‘ਚ ਉਨ੍ਹਾਂ ਨੇ ਇਸ ਫ਼ਿਲਮ ‘ਚ ਗਾਇਆ ਸੀ।ਦਿਲਜੀਤ ਦੋਸਾਂਝ ਨੇ ਕਿਹਾ ਕਿ ਇਹ ਫ਼ਿਲਮ ਅਤੇ ਗਾਣਾ ਸੈਂਸਰ ਬੋਰਡ ਤੋਂ ਪਾਸ ਹੋ ਕੇ ਗਿਆ ਸੀ ।

ਜਦੋਂ ਕੋਈ ਫ਼ਿਲਮ ਸੈਂਸਰ ਬੋਰਡ ਤੋਂ ਪਾਸ ਹੋ ਕੇ ਜਾਂਦੀ ਹੈ ਤਾਂ ਹੀ ਸਿਨੇਮਾਂ ਘਰਾਂ ‘ਚ ਰਿਲੀਜ਼ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਮੈਂ ਇੱਕ ਵੀਡੀਓ ਵੇਖਿਆ ਸੀ । ਜਿਸ ‘ਚ ਕਿਸੇ ਨੇ ਇਸ ਗੀਤ ‘ਤੇ ਇਤਰਾਜ਼ ਜਤਾਇਆ ਸੀ। ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਫ਼ਿਲਮ 2014 ‘ਚ ਆਈ ਸੀ ਅਤੇ ਇਸ ਫ਼ਿਲਮ ਨੂੰ ਨੈਸ਼ਨਲ ਅਵਾਰਡ ਵੀ ਭਾਰਤ ਦੀ ਸਰਕਾਰ ਵੱਲੋਂ ਦਿੱਤਾ ਗਿਆ ਸੀ ।
2014 ‘ਚ ਰਿਲੀਜ਼ ਹੋਈ ਇਸ ਫ਼ਿਲਮ ਦਾ ਗਾਣਾ ਗਾ ਕੇ ਮੈਂ ਸੋਸ਼ਲ ਮੀਡੀਆ ‘ਤੇ ਪਾਇਆ ਸੀ ਅਤੇ ਇਸ ਨੂੰ ਲੈ ਕੇ ਸਰ ਹੁਣ ਪਰਚਾ ਦਰਜ ਹੋਣਾ ਚਾਹੀਦਾ ਹੈ ਦੀ ਗੱਲ ਕਰ ਰਹੇ ਹਨ।ਜਿਹੜੀ ਫ਼ਿਲਮ ਸੈਂਸਰ ਬੋਰਡ ਤੋਂ ਪਾਸ ਹੈ ਅਤੇ ਉਸ ਨੂੰ ਲੈ ਕੇ ਹੁਣ ਮੁੱਦਾ ਕਿਉਂ ਬਣਾਇਆ ਜਾ ਰਿਹਾ ਹੈ।ਇਸ ‘ਤੇ ਪਰਚਾ ਕਿਉਂ ਦਰਜ ਹੋ ਸਕਦਾ ਹੈ, ਇਹ ਮੈਨੂੰ ਨਹੀਂ ਪਤਾ। ਮੈਂ ਇੰਡੀਆ ਦਾ ਟੈਕਸ ਪੇਅਰ ਨਾਗਰਿਕ ਹਾਂ। ਜਦੋਂ ਵੀ ਕੋਈ ਵੀ ਸਮੱਸਿਆ ਹੋਈ ਮੈਂ ਪੰਜਾਬ ਤੇ ਭਾਰਤ ਲਈ ਖੜ੍ਹਾ ਹੋਇਆ ਹਾਂ।ਸ਼ਾਇਦ ਸਰ ਨੂੰ ਇਹ ਗੱਲ ਕਲੀਅਰ ਹੋ ਗਈ ਹੋਵੇਗੀ।
- GTC Pollywood