logo
logo

ਜਸਬੀਰ ਜੱਸੀ ਤੇ ਕਪਿਲ ਸ਼ਰਮਾ ਦੀ ਸ਼ਾਨਦਾਰ ਜੁਗਲਬੰਦੀ ‘ਮੇਰੇ ਰਾਂਝਾ ਪੱਲੇ’ ਗੀਤ ਗਾ ਕੇ ਬੰਨਿਆਂ ਸਮਾਂ

ਜਸਬੀਰ ਜੱਸੀ (Jasbir Jassi) ਤੇ ਕਪਿਲ ਸ਼ਰਮਾ (Kapil Sharma) ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਦੋਵੇਂ ਜਣੇ ‘ਮੇਰੇ ਰਾਂਝਾ ਪੱਲੇ ਪਾ ਦੇ ਮਾਏਂ,ਮੈਂ ਕੁਝ ਹੋਰ ਨਾ ਮੰਗਾਂ’ ਗਾ ਰਹੇ ਹਨ। ਦੋਵਾਂ ਦੀ ਜੁਗਲਬੰਦੀ ਹਰ ਕਿਸੇ ਨੂੰ ਪਸੰਦ ਆ ਰਹੀ ਹੈ ।ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਕਪਿਲ ਸ਼ਰਮਾ ਪਹਿਲਾਂ ਬਣਨਾ ਚਾਹੁੰਦੇ ਸਨ ਗਾਇਕ 

ਦੱਸ ਦਈਏ ਕਿ ਕਪਿਲ ਸ਼ਰਮਾ ਕਾਮੇਡੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਗਾਇਕ ਬਣਨਾ ਚਾਹੁੰਦੇ ਸਨ। ਪਰ ਕਿਸਮਤ ਉਨ੍ਹਾਂ ਨੂੰ ਕਾਮੇਡੀ ਦੇ ਖੇਤਰ ‘ਚ ਲੈ ਆਈ। ਹੁਣ ਕਪਿਲ ਸ਼ਰਮਾ ਆਪਣੇ ਪੁਰਾਣੇ ਸ਼ੌਂਕ ਨੂੰ ਪੂਰਾ ਕਰਨ ‘ਚ ਜੁਟੇ ਹੋਏ ਹਨ । ਕਾਮੇਡੀ ਦੇ ਨਾਲ-ਨਾਲ ਉਨ੍ਹਾਂ ਦੀ ਗਾਇਕੀ ਵੀ ਬਾਕਮਾਲ ਹੈ ਅਤੇ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਉਹ ਅਕਸਰ ਕਰਦੇ ਰਹਿੰਦੇ ਹਨ। ਜਸਬੀਰ ਜੱਸੀ, ਮੀਕਾ ਸਿੰਘ ਤੇ ਕਪਿਲ ਸ਼ਰਮਾ ਦੀ ਦੋਸਤੀ ਬਹੁਤ ਗੂੜ੍ਹੀ ਹੈ। ਅਕਸਰ ਤਿੰਨੋਂ ਇੱਕਠੇ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਹਨ।

ਜਸਬੀਰ ਜੱਸੀ ਦਾ ਵਰਕ ਫ੍ਰੰਟ 

ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਜਿਸ ‘ਚ ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ, ਦਿਲ ਲੈ ਗਈ ਕੁੜੀ ਗੁਜਰਾਤ ਦੀ, ਕੁੜੀ ਜ਼ਹਿਰ ਦੀ ਪੁੜੀ ਸਣੇ ਕਈ ਹਿੱਟ ਗੀਤ ਗਾਏ ਹਨ। 

- GTC Pollywood

Top Stories