logo
logo

ਜੱਸੀ ਗਿੱਲ, ਹੈਪੀ ਰਾਏਕੋਟੀ ਤੇ ਨੇਹਾ ਸ਼ਰਮਾ ਦੀ ਫ਼ਿਲਮ ‘ਸੰਜੋਗ’ ਹੋਈ ਰਿਲੀਜ਼, ਜੱਸੀ ਗਿੱਲ ਨੇ ਫੈਨਸ ਨੂੰ ਕੀਤੀ ਖ਼ਾਸ ਅਪੀਲ

ਜੱਸੀ ਗਿੱਲ ਨੇਹਾ ਸ਼ਰਮਾ ਅਤੇ ਹੈਪੀ ਰਾਏਕੋਟੀ ਦੀ ਫ਼ਿਲਮ ‘ਸੰਜੋਗ’ ਅੱਜ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਲੈ ਕੇ ਜੱਸੀ ਗਿੱਲ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ “ਦੋਸਤੋ ਅੱਜ ਆਪਣੀ ਫ਼ਿਕਮ ‘ਸੰਜੋਗ’ ਰਿਲੀਜ਼ ਹੋ ਚੁੱਕੀ ਹੈ।ਕੱਲ੍ਹ ਅਸੀਂ ਫ਼ਿਲਮ ਦਾ ਪ੍ਰੀਮੀਅਰ ਕੀਤਾ ਸੀ ਤੇ ਸਾਰਿਆਂ ਨੂੰ ਬਹੁਤ ਚੰਗੀ ਲੱਗੀ। ਮੈਂ ਤੁਹਾਡੇ ਸਭ ਨਾਲ ਵਾਅਦਾ ਕਰਦਾ ਤੁਹਾਨੂੰ ਫ਼ਿਲਮ ਵੇਖ ਕੇ ਬਹੁਤ ਚੰਗਾ ਲੱਗੂ।

ਸੋ ਕਿਰਪਾ ਕਰਕੇ ਸਾਰੇ ਜਣੇ ਜ਼ਰੂਰ ਵੇਖੋ ਤੇ ਇੱਕ ਹੋਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਹਾਨੂੰ ਫਿਲਮ ਜਿਵੇਂ ਦੀ ਵੀ ਲੱਗੇ। ਤੁਸੀਂ ਆਪਣਾ ਇਮਾਨਦਾਰੀ ਦੇ ਨਾਲ ਓਪੀਨੀਅਨ ਦਿਓ ਸਾਨੂੰ ਖੁਸ਼ੀ ਹੋਉਗੀ। ਪਰ ਤੁਸੀਂ ਵੇਖ ਕੇ ਜ਼ਰੂਰ ਆਓ ਸਾਡੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ, ਇੱਕ ਸੋਹਣੀ ਫ਼ਿਲਮ ਬਨਾਉਣ ਦੇ ਲਈ”। 

ਜੱਸੀ ਗਿੱਲ ਦਾ ਵਰਕ ਫ੍ਰੰਟ 

ਜੱਸੀ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਆਪਣੀ ਸ਼ੁਰੂਆਤ ਗਾਇਕੀ ਦੇ ਨਾਲ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਉਨ੍ਹਾਂ ਨੇ ਜਿੱਥੇ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਉੱਥੇ ਕਈ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਉਹ ਕੰਮ ਕਰ ਚੁੱਕੇ ਹਨ। 

- GTC Pollywood

Top Stories