ਗਾਇਕ ਮਨਕਿਰਤ ਔਲਖ ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ।ਮਨਕਿਰਤ ਔਲਖ ਦਾ ਜਨਮ ਹਰਿਆਣਾ ਦੇ ਜ਼ਿਲ੍ਹਾ ਫਤਿਆਬਾਦ ਦੇ ਨਜ਼ਦੀਕ ਪਿੰਡ ‘ਚ ਹੋਇਆ । ਇੱਥੋਂ ਹੀ ਉਨ੍ਹਾਂ ਨੇ ਮੁੱਢਲੀ ਸਿੱਖਿਆ ਹਾਸਲ ਕੀਤੀ ।
Add GTC Pollywood on Google
ਗਾਇਕ ਮਨਕਿਰਤ ਔਲਖ ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ।ਮਨਕਿਰਤ ਔਲਖ ਦਾ ਜਨਮ ਹਰਿਆਣਾ ਦੇ ਜ਼ਿਲ੍ਹਾ ਫਤਿਆਬਾਦ ਦੇ ਨਜ਼ਦੀਕ ਪਿੰਡ ‘ਚ ਹੋਇਆ । ਇੱਥੋਂ ਹੀ ਉਨ੍ਹਾਂ ਨੇ ਮੁੱਢਲੀ ਸਿੱਖਿਆ ਹਾਸਲ ਕੀਤੀ ।

ਮਨਕਿਰਤ ਔਲਖ ਕਰਦੇ ਸਨ ਭਲਵਾਨੀ
ਪੜ੍ਹਾਈ ਦੇ ਦੌਰਾਨ ਮਨਕਿਰਤ ਔਲਖ ਦੀ ਦਿਲਚਸਪੀ ਖੇਡਾਂ ਵੱਲ ਵੀ ਵਧਦੀ ਗਈ ਅਤੇ ਉਹ ਕਬੱਡੀ ਅਤੇ ਭਲਵਾਨੀ ‘ਚ ਜ਼ੋਰ ਅਜ਼ਮਾਇਸ਼ ਕਰਦੇ ਹੁੰਦੇ ਸਨ। ਪਰ ਇਸ ਦੇ ਨਾਲ ਹੀ ਉਹ ਗਾਉਣ ਦਾ ਵੀ ਸ਼ੌਂਕ ਰੱਖਦੇ ਸਨ ਅਤੇ ਉਨ੍ਹਾਂ ਦੇ ਦਾਦਾ ਜੀ ਨੇ ਗਾਇਕ ਨੂੰ ਗਾਇਕੀ ਦੇ ਖੇਤਰ ਵੱਲ ਪ੍ਰੇਰਿਤ ਕੀਤਾ ਅਤੇ ਜਿਸ ਤੋਂ ਬਾਅਦ ਮਨਕਿਰਤ ਔਲਖ ਨੇ ਗਾਉਣਾ ਸ਼ੁਰੂ ਕੀਤਾ । ਇਸ ਤਰ੍ਹਾਂ ਗਾਇਕੀ ਦਾ ਸ਼ੌਂਕ ਉਨ੍ਹਾਂ ਨੂੰ ਅਦਾਕਾਰੀ ਦੇ ਖੇਤਰ ‘ਚ ਲੈ ਆਇਆ।
_4bb17d32867e04e16d4f4842655d53f2_1280X720.webp)
ਮਨਕਿਰਤ ਔਲਖ ਦਾ ਵਰਕ ਫ੍ਰੰਟ
ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ । ਜਿਸ ‘ਚ ਗੈਂਗਲੈਂਡ, ਕਦਰ, ਭਾਬੀ, ਜੱਟ ਦੀ ਕਲਿੱਪ ਸਣੇ ਕਈ ਗੀਤ ਸ਼ਾਮਿਲ ਹਨ ।
_b81087b12f0f366452d261225f2abf79_1280X720.webp)
ਦਰਿਆਦਿਲੀ ਲਈ ਮਸ਼ਹੂਰ
ਮਨਕਿਰਤ ਔਲਖ ਆਪਣੀ ਦਰਿਆਦਿਲੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਬੀਤੇ ਸਾਲ ੨੦੨੫ ‘ਚ ਆਏ ਹੜ੍ਹਾਂ ਦੇ ਦੌਰਾਨ ਦਿਲ ਖੋਲ੍ਹ ਕੇ ਲੋਕਾਂ ਦੀ ਸੇਵਾ ਕੀਤੀ ਸੀ। ਇਸ ਦੇ ਨਾਲ ਹੀ ਗਾਇਕ ਹੋਰ ਵੀ ਕਈ ਜ਼ਰੂਰਤਮੰਦਾਂ ਦੀ ਮਦਦ ਦੇ ਲਈ ਅੱਗੇ ਆਉਂਦੇ ਰਹਿੰਦੇ ਹਨ।
- GTC Pollywood