ਮਾਸਟਰ ਸਲੀਮ (Master Saleem) ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਾਂਗੇ । ਮਾਸਟਰ ਸਲੀਮ ਦਾ ਜਨਮ ਅੱੱਜ ਦੇ ਹੀ ਦਿਨ ਯਾਨੀ ਕਿ ਬਾਰਾਂ ਜੁਲਾਈ ਨੂੰ ਹੋਇਆ ਸੀ।ਮਾਸਟਰ ਸਲੀਮ ਨੇ ਬਹੁਤ ਹੀ ਛੋਟੀ ਉਮਰ ‘ਚ ਗਾਇਕੀ ਦੀ ਸ਼ੁਰੂਆਤ ਕਰ ਦਿੱਤੀ ਸੀ । ਉਨ੍ਹਾਂ ਨੂੰ ਗਾਇਕੀ ਦੇ ਗੁਰ ਆਪਣੇ ਪਰਿਵਾਰ ਚੋਂ ਹੀ ਮਿਲੇ ।
Add GTC Pollywood on Google
ਮਾਸਟਰ ਸਲੀਮ (Master Saleem) ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਾਂਗੇ । ਮਾਸਟਰ ਸਲੀਮ ਦਾ ਜਨਮ ਅੱੱਜ ਦੇ ਹੀ ਦਿਨ ਯਾਨੀ ਕਿ ਬਾਰਾਂ ਜੁਲਾਈ ਨੂੰ ਹੋਇਆ ਸੀ।ਮਾਸਟਰ ਸਲੀਮ ਨੇ ਬਹੁਤ ਹੀ ਛੋਟੀ ਉਮਰ ‘ਚ ਗਾਇਕੀ ਦੀ ਸ਼ੁਰੂਆਤ ਕਰ ਦਿੱਤੀ ਸੀ । ਉਨ੍ਹਾਂ ਨੂੰ ਗਾਇਕੀ ਦੇ ਗੁਰ ਆਪਣੇ ਪਰਿਵਾਰ ਚੋਂ ਹੀ ਮਿਲੇ । ਕਿਉਂਕਿ ਉਨ੍ਹਾਂ ਦੇ ਪਿਤਾ ਜੀ ਪੂਰਨ ਸ਼ਾਹ ਕੋਟੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਨ । ਉਨ੍ਹਾਂ ਨੇ ਇੰਡਸਟਰੀ ਦੇ ਕਈ ਸਿਤਾਰਿਆਂ ਨੂੰ ਸੰਗੀਤ ਦੀ ਸਿੱਖਿਆ ਦਿੱਤੀ ਸੀ । ਜਿਸ ‘ਚ ਹੰਸ ਰਾਜ ਹੰਸ, ਜਸਬੀਰ ਜੱਸੀ ਸਣੇ ਕਈ ਵੱਡੀਆਂ ਹਸਤੀਆਂ ਸ਼ਾਮਿਲ ਹਨ।

ਮਾਸਟਰ ਸਲੀਮ ਦਾ ਵਰਕ ਫ੍ਰੰਟ
ਮਾਸਟਰ ਸਲੀਮ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਤੋਂ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ । ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਮਸਤ ਕਲੰਦਰ, ਮਾਂ ਦਾ ਲਾਡਲਾ, ਮਸਤ ਕਲੰਦਰ ਸਣੇ ਕਈ ਹਿੱਟ ਗੀਤ ਦਿੱਤੇ ਹਨ।

ਮਾਸਟਰ ਸਲੀਮ ਦਾ ਭਰਾ ਵੀ ਵਧੀਆ ਗਾਇਕ
ਮਾਸਟਰ ਸਲੀਮ ਦਾ ਭਰਾ ਪੇਜੀ ਸ਼ਾਹ ਕੋਟੀ ਵੀ ਵਧੀਆ ਗਾਇਕ ਹੈ ਅਤੇ ਅਕਸਰ ਮਾਸਟਰ ਸਲੀਮ ਦੇ ਨਾਲ ਲਾਈਵ ਸ਼ੋਅ ‘ਚ ਰੰਗ ਬੰਨਦਾ ਹੋਇਆ ਨਜ਼ਰ ਆਉਂਦਾ ਹੈ। ਮਾਸਟਰ ਸਲੀਮ ਨੇ ਮਹਿਜ਼ ੧੦-੧੨ ਸਾਲ ਦੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਚਰਖੇ ਦੀ ਘੂਕ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ‘ਤੇ ਧਾਰਮਿਕ ਗੀਤ ਗਾਉਣ ਦੇ ਵੀਡੀਓ ਵੀ ਕਾਫੀ ਵਾਇਰਲ ਹੋਏ ਸਨ।
- GTC Pollywood