logo
logo

ਕੀ ਅਰਜਨ ਢਿੱਲੋਂ ਤੇ ਅਨੰਨਿਆ ਪਾਂਡੇ ਇੱਕ ਦੂਜੇ ਨੂੰ ਕਰ ਰਹੇ ਹਨ ਡੇਟ, ਸੋਸ਼ਲ ਮੀਡੀਆ ‘ਤੇ ਛਿੜੀ ਚਰਚਾ

ਅਨੰਨਿਆ ਪਾਂਡੇ ‘ਤੇ ਅਰਜਨ ਢਿੱਲੋਂ ਦੀ ਚਰਚਾ ਸੋਸ਼ਲ ਮੀਡੀਆ ‘ਤੇ ਖੂਬ ਹੋ ਰਹੀ ਹੈ। ਬੀਤੇ ਦਿਨੀਂ ਅਨੰਨਿਆ ਪਾਂਡੇ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਅਰਜਨ ਢਿੱਲੋਂ ਦਾ ਇੱਕ ਗੀਤ ਸ਼ੇਅਰ ਕੀਤਾ ਸੀ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਚਰਚਾ ਛਿੜੀ ਹੋਈ ਹੈ। ਹਾਲਾਂਕਿ ਦੋਵਾਂ ਨੂੰ ਨਾਂ ਤਾਂ ਇੱਕਠਿਆਂ ਕਦੇ ਵੀ ਵੇਖਿਆ ਗਿਆ ਹੈ ਅਤੇ ਨਾ ਹੀ ਕਦੇ ਦੋਵਾਂ ਦੇ ਆਪਸ ‘ਚ ਕਿਸੇ ਮੁਲਾਕਾਤ ਦੀ ਕੋਈ ਵੀ ਖਬਰ ਸਾਹਮਣੇ ਆਈ ਹੈ। ਪਰ ਮੀਡੀਆ ‘ਚ ਤਰ੍ਹਾਂ ਤਰ੍ਹਾਂ ਦੀਆਂ ਗੌਸਿਪ ਚੱਲ ਰਹੀਆਂ ਹਨ।

ਦਰਅਸਲ ਕੁਝ ਦਿਨ ਪਹਿਲਾਂ ਅਰਜਨ ਢਿੱਲੋਂ ਤੇ ਅਨੰਨਿਆ ਪਾਂਡੇ ਵਿਚਾਲੇ ਇੰਸਟਾਗ੍ਰਾਮ ਐਕਸਚੇਂਜ ਹੋਇਆ। ਅਰਜਨ ਢਿੱਲੋਂ ਨੇ ਇੱਕ ਰੋਮਾਂਟਿਕ ਗੀਤ ਦੇ ਨਾਲ ਅਨੰਨਿਆ ਪਾਂਡੇ ਦੀ ਤਸਵੀਰ ਸਾਂਝੀ ਕੀਤੀ। ਜਿਸ ਤੋਂ ਬਾਅਦ ਕਿਆਸ ਵੀ ਇਹ ਵੀ ਲਗਾਏ ਗਏ ਕਿ ਸ਼ਾਇਦ ਦੋਵੇਂ ਜਣੇ ਕਿਸੇ ਰੋਮਾਂਟਿਕ ਗੀਤ ‘ਚ ਇੱਕਠੇ ਕੰਮ ਕਰ ਰਹੇ ਹਨ। ਅਰਜਨ ਢਿੱਲੋਂ ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਹਨ, ਜਦੋਂਕਿ ਅਨੰਨਿਆ ਪਾਂਡੇ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਨ ।

ਅਰਜਨ ਢਿੱਲੋਂ ਦਾ ਵਰਕ ਫ੍ਰੰਟ 

ਅਰਜਨ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਕਈ ਹਿੱਟ ਗੀਤ ਦੇ  ਚੁੱਕੇ ਹਨ।

ਜਿਸ ‘ਚ ਸੁਰਗਾਂ ਵਿੱਚ ਪੰਜਾਬ ਨਾ ਹੋਣਾ, ਫਿਕਰ ਤਾਂ ਮਾਂਵਾਂ ਈ ਕਰਦੀਆਂ ਹੁੰਦੀਆਂ, ਸੂਰਮੇ ਆਉਣ ਤਰੀਕਾਂ ‘ਤੇ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ। 

- GTC Pollywood

Top Stories