logo
logo

ਦ੍ਰਿਸ਼ਟੀ ਗਰੇਵਾਲ ਨੇ ਆਪਣੀ ਧੀ ਤੇ ਪੁੱਤਰ ਦੇ ਨਾਲ ਸਾਂਝਾ ਕੀਤਾ ਵੀਡੀਓ, ਫੈਨਸ ਨੇ ਵੀ ਦਿੱਤੇ ਰਿਐਕਸ਼ਨ

ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਆਪਣੀ ਧੀ ਅਤੇ ਪੁੱਤਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ।ਜਿਸ ‘ਚ ਤਿੰਨੋਂ ਜਣੇ ਬਹੁਤ ਖੁਸ਼ ਦਿਖਾਈ ਦੇ ਰਹੇ ਹਨ। ਵੀਡੀਓ ‘ਚ ਦ੍ਰਿਸ਼ਟੀ ਗਰੇਵਾਲ ਦੀ ਧੀ ਕਹਿੰਦੀ ਹੈ ਕਿ ਉਹ ਫੋਟੋ ਖਿਚਵਾਉਣ ਆਈ ਸੀ ਅਤੇ ਫੋਟੋ ਕਰਵਾਉਣ ਤੋਂ ਬਾਅਦ ਉਨ੍ਹਾਂ ਦੀ ਛੋਟੀ ਜਿਹੀ ਉੱਥੋਂ ਚਲੀ ਜਾਂਦੀ ਹੈ। ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 

ਦ੍ਰਿਸ਼ਟੀ ਗਰੇਵਾਲ ਦੇ ਘਰ ਕੁਝ ਮਹੀਨੇ ਪਹਿਲਾਂ ਹੋਇਆ ਪੁੱਤ 

ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਪੁੱਤਰ ਦਾ ਜਨਮ ਹੋਇਆ ਹੈ। ਇਸ ਤੋਂ ਬਾਅਦ ਕੁਝ ਸਮੇਂ ਤੱਕ ਤਾਂ ਅਦਾਕਾਰਾ ਨੇ ਆਪਣੇ ਪੁੱਤਰ ਦਾ ਚਿਹਰਾ ਰਿਵੀਲ ਨਹੀਂ ਸੀ ਕੀਤਾ। ਪਰ ਇਸ ਤੋਂ ਕੁਝ ਸਮੇਂ ਅਦਾਕਾਰਾ ਲਗਾਤਾਰ ਆਪਣੇ ਬੱਚਿਆਂ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਇਸ ਤੋਂ ਪਹਿਲਾਂ ਅਦਾਕਾਰਾ ਦੇ ਘਰ ਧੀ ਦਾ ਜਨਮ ਹੋਇਆ ਸੀ ।

ਅਦਾਕਾਰਾ ਨੇ ਅਭੈ ਅੱਤਰੀ ਦੇ ਨਾਲ ਵਿਆਹ ਕਰਵਾਇਆ ਹੈ। ਅਭੈ ਅੱਤਰੀ ਵੀ ਵਧੀਆ ਅਦਾਕਾਰ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ਅਤੇ ਵੈਬ ਸੀਰੀਜ਼ ‘ਚ ਕੰਮ ਕਰ ਚੁੱਕੇ ਹਨ ।ਅਦਾਕਾਰਾ ਨੇ ਅਭੈ ਅੱਤਰੀ ਦੇ ਨਾਲ ਲਾਕਡਾਊਨ ‘ਚ ਵਿਆਹ ਕਰਵਾਇਆ ਸੀ ।  

- GTC Pollywood

Top Stories