logo
logo

ਗੈਵੀ ਚਾਹਲ ਨੇ ਆਪਣੀ ਮਾਂ ਦੇ ਨਾਲ ਵੀਡੀਓ ਕੀਤਾ ਸਾਂਝਾ, ਲਿਖਿਆ “ਮਾਂ ਦੀ ਥਾਪੀ, ਚਾਹ ਦਾ ਕੱਪ, ਪੰਜਾਬ ਦੀ ਸਵੇਰ”

ਗੈਵੀ ਚਾਹਲ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਮੰਜੇ ਤੇ ਬੈਠੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਮਾਂ ਵੀ ਉਸੇ ਮੰਜੇ ‘ਤੇ ਲੇਟੀ ਹੋੋਈ ਨਜ਼ਰ ਆ ਰਹੀ ਹੈ ਅਤੇ ਧੁੱਪ ‘ਚ ਮੰਜਾ ਡਾਹਿਆ ਹੋਇਆ ਹੈ। ਅਦਾਕਾਰ ਦੇ ਮੋਢੇ ‘ਤੇ ਉਨ੍ਹਾਂ ਦੀ ਮਾਂ ਥਾਪੀ ਮਾਰਦੀ ਹੋਏ ਦਿਖਾਈ ਦੇ ਰਹੇ ਹਨ।

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੈਵੀ ਚਾਹਲ ਚਾਹ ਦਾ ਅਨੰਦ ਮਾਣ ਰਹੇ ਹਨ।ਵੀਡੀਓ ਨੂੰ ਸਾਂਝਾ ਕਰਦੇ ਹੋਏ ਗੈਵੀ ਚਾਹਲ ਨੇ ਲਿਖਿਆ “ਮਾਂ ਦੀ ਥਾਪੀ, ਚਾਹ ਦਾ ਕੱਪ, ਪੰਜਾਬ ਦੀ ਸਵੇਰ”।ਗੈਵੀ ਚਾਹਲ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਫੈਨਸ ਨੇ ਵੀ ਇਸ ਵੀਡੀਓ ‘ਤੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ ।

ਗੈਵੀ ਚਾਹਲ ਦਾ ਵਰਕ ਫ੍ਰੰਟ 

ਗੈਵੀ ਚਾਹਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਮਨੋਰੰਜਨ ਜਗਤ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਕਈ ਗੀਤਾਂ ‘ਚ ਉਹ ਨਜ਼ਰ ਆ ਚੁੱਕੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ਦੇ ਨਾਲ ਨਾਲ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਪਿੰਕੀ ਮੋਗੇ ਵਾਲੀ, ਨਾਨਕ ਨਾਮ ਜਹਾਜ਼ ਹੈ, ਟਾਈਗਰ-੩ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।

- GTC Pollywood

Top Stories