ਸ਼ਹਿਨਾਜ਼ ਗਿੱਲ ਤੇ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸਿੰਘ ਵਰਸਿਜ਼ ਕੌਰ-੨’ ਨੂੰ ਲੈ ਕੇ ਸੁਰਖੀਆਂ ‘ਚ ਹਨ।ਇਹ ਫ਼ਿਲਮ ਗਿਆਰਾਂ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫ਼ਿਲਮ ਦੀ ਖੂਬ ਚਰਚਾ ਵੀ ਹੋ ਰਹੀ ਹੈ ਅਤੇ ਦੋਵੇਂ ਸਟਾਰ ਇਨ੍ਹੀਂ ਦਿਨੀਂ ਖੂਬ ਮਸਤੀ ਕਰਦੇ ਹੋਏ ਵੀ ਦਿਖਾਈ ਦੇ ਰਹੇ ਹਨ। ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਉਹ ਸ਼ਹਿਨਾਜ਼ ਗਿੱਲ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ।
Add GTC Pollywood on Google

ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਗਿੱਪੀ ਗਰੇਵਾਲ ਬਹੁਤ ਹੀ ਕੇਅਰਿੰਗ ਹਨ ਅਤੇ ਉਹ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਮੇਰੇ ਸ਼ਾਟਸ ਵਧੀਆ ਬਣਨ ।ਗਿੱਪੀ ਗਰੇਵਾਲ ਨੇ ਕਿਹਾ ਕਿ ਸ਼ਹਿਨਾਜ਼ ਦੇ ਨਾਲ ਕੰਮ ਕਰਨਾ ਬਹੁਤ ਸੌਖਾ ਹੈ। ਉਹ ਵੀਡੀਓ ‘ਚ ਕਹਿ ਰਹੇ ਹਨ ਕਿ ਸ਼ਹਿਨਾਜ਼ ਗਿੱਲ ਦੇ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ।
ਕਿਉਂਕਿ ਅਸੀਂ ਸੈੱਟ ‘ਤੇ ਬਹੁਤ ਜ਼ਿਆਦਾ ਖੁਸ਼ਨੁਮਾ ਸਮਾਂ ਬਤੀਤ ਕੀਤਾ ਤੇ ਮਹੌਲ ਵਧੀਆ ਹੋਣ ਦੇ ਨਾਲ ਫ਼ਿਲਮ ਦੀ ਐਨਰਜੀ ਵੀ ਪਾਜ਼ੀਟਿਵ ਹੋ ਜਾਂਦੀ ਹੈ ਅਤੇ ਜੇ ਫ਼ਿਲਮ ਦੀ ਐਨਰਜੀ ਪਾਜ਼ੀਟਿਵ ਹੋ ਜਾਵੇ ਤਾਂ ਉਸ ਫ਼ਿਲਮ ਤੇ ਵੀ ਬਾਬਾ ਬਹੁਤ ਕਿਰਪਾ ਕਰਦਾ ਹੈ”। ਗਿੱਪੀ ਗਰੇਵਾਲ ਤੇ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।
- GTC Pollywood