logo
logo

ਗੋਪੀ ਲੌਂਗੀਆ ਨੇ ਆਪਣੇ ਗੀਤ ‘ਦੋ ਕਾਰਟੂਨ’ ਰਾਹੀਂ ਗਾਇਕ ਕਾਕੇ ਨੂੰ ਦਿੱਤਾ ਕਰਾਰ ਜਵਾਬ

ਗੋਪੀ ਲੌਂਗੀਆ (Gopi Longia) ਨੇ ਆਪਣੇ ਗੀਤ ‘ਦੋ ਕਾਰਟੂਨ’ (Do Cartoon) ਦੇ ਰਾਹੀਂ ਗਾਇਕ ਕਾਕੇ ਨੂੰ ਕਰਾਰਾ ਜਵਾਬ ਦਿੱਤਾ ਹੈ। ਗਾਇਕ ਨੇ ਦੋ ਵੀਡੀਓ ਸ਼ੇਅਰ ਕੀਤੇ ਹਨ। ਜਿਸ ਨੂੰ ਸਾਂਝਾ ਕਰਦੇ ਹੋਏ ਗੋੋੋੋਪੀ ਨੇ ਕਿਹਾ ‘ਚੱਕ ਕਾਕੇ, ਤੂੰ ਹੀ ਲਿਆ ਸੀ ਉਡੱਦਾ ਤੀਰ, ਕਿਸੇ ਦਾ ਮਜ਼ਾਕ ਨਹੀਂ ਉਡਾਈਦਾ  ਹੁੰਦਾ’ । ਇਸ ਦੇ ਨਾਲ ਹੀ ਗੋਪੀ ਕਹਿੰਦਾ ਹੁਣ ਲੁਕ ਗਿਆ ਜਵਾਬ ਨਹੀਂ ਦਿੰਦਾ, ਪਰ ਹੁਣ ਅਸੀਂ ਕੱਢ ਲਿਆਉਣਾ ਹੈ। ਤੁਸੀਂ  ਜਿਹੜਾ ਉੱਡਦਾ ਤੀਰ ਲਿਆ ਹੈ,ਉਸ ਨੂੰ ਸਾਂਭੋ ਹੁਣ’।

ਇਸ ਗੀਤ ਦੇ ਬੋਲ ਖੁਦ ਗੋਪੀ ਨੇ ਲਿਖੇ ਹਨ । ਦੱਸ ਦਈਏ ਕਿ ਬੀਤੇ ਦਿਨੀਂ ਗੋਪੀ ਲੌਂਗੀਆਂ ਨੇ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਹ ਨੋਟਾਂ ਦੀਆਂ ਦੱਥੀਆਂ ਦੇ ਨਾਲ ਨਜ਼ਰ ਆ ਰਿਹਾ ਸੀ । ਇਹ ਵੀਡੀਓ ਉਸ ਨੇ ਗੋਪੀ ਨੇ ਉਨ੍ਹਾਂ ਲੋਕਾਂ ਦੇ ਲਈ ਸਾਂਝਾ ਕੀਤਾ ਸੀ, ਜੋ ਉਸ ਦਾ ਮਜ਼ਾਕ ਉਡਾਉਂਦੇ ਸਨ।

ਇਸ ਵੀਡੀਓ ‘ਤੇ ਗਾਇਕ ਕਾਕੇ ਨੇ ਰਿਐਕਸ਼ਨ ਦਿੰਦੇ ਹੋਏ ਕਿਹਾ ਸੀ ਮੈਨੂੰ ਵੀ ਦੇ ਦੋ ਦਸ ਰੁਪਏ’ ਜਿਸ ‘ਤੇ ਲਾਈਵ ਆ ਕੇ ਗੋਪੀ ਨੇ ਜਵਾਬ ਵੀ ਦਿੱਤਾ ਸੀ ਅਤੇ ਹੁਣ ਉਸ ਨੇ ਕਾਕੇ ਨੂੰ ਆਪਣੇ ਇਸ ਗੀਤ ਦੇ ਰਾਹੀਂ ਵੀ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ।ਦੱਸ ਦਈਏ ਕਿ ਗੋਪੀ ਲੌਂਗੀਆ ਪਿਛਲੇ ਕਈ ਦਿਨਾਂ ਤੋਂ ਚਰਚਾ ‘ਚ ਹੈ । 

- GTC Pollywood

Top Stories