logo
logo

ਜੈਸਮੀਨ ਸੈਂਡਲਾਸ ਦਾ 10 ਅਕਤੂਬਰ ਨੂੰ ਚੰਡੀਗੜ੍ਹ ‘ਚ ਹੋਣ ਜਾ ਰਿਹਾ ਸ਼ੋਅ, ਫੈਨਸ ਨੂੰ ਕੀਤੀ ਖ਼ਾਸ ਅਪੀਲ

ਜੈਸਮੀਨ ਸੈਂਡਲਾਸ ਦਾ ਚੰਡੀਗੜ੍ਹ ‘ਚ ਦਸ ਅਕਤੂਬਰ ਨੂੰ ਸ਼ੋਅ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਫੈਨਸ ਨੂੰ ਖ਼ਾਸ ਅਪੀਲ ਵੀ ਕੀਤੀ ਹੈ। ਗਾਇਕਾ ਨੇ ਸ਼ੋਅ ‘ਚ ਆਉਣ ਵਾਲੇ ਫੈਨਸ ਨੂੰ ਕਿਹਾ ਕਿ ‘ਉਹ ਇਸ ਸ਼ੋਅ ‘ਚ ਲਾਲ ਰੰਗ ਦੇ ਕੱਪੜੇ ਪਾ ਕੇ ਆਉਣ। ਕੁੜੀਆਂ ਲਾਲ ਰੰਗ ਦੇ ਕਰੌਪ ਟੌਪ, ਸੂਟ ਪਾ ਸਕਦੀਆਂ ਹਨ ਅਤੇ ਜਦੋਂਕਿ ਮੁੰਡੇ ਲਾਲ ਟੋਪੀਆਂ ਅਤੇ ਪੱਗਾਂ ਬੰਨ ਕੇ ਆ ਸਕਦੇ ਹਨ। 

ਜੈਸਮੀਨ ਸੈਂਡਲਾਸ ਦਾ ਵਰਕ ਫ੍ਰੰਟ 

ਜੈਸਮੀਨ ਸੈਂਡਲਾਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਨੇ ‘ਮੁਸਕਾਨ’ ਗੀਤ ਦੇ ਨਾਲ ਆਪਣੀ ਸ਼ੁਰੂਆਤ ਕੀਤੀ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾਏ ।

ਪਰ ਫ਼ਿਲਮ ‘ਧਰੁੰਧਰ-2’ ‘ਚ ਗਾਏ ਇੱਕ ਗੀਤ ਨੇ ਉਨ੍ਹਾਂ ਨੂੰ ਸ਼ੌਹਰਤ ਦੀਆਂ ਬੁਲੰਦੀਆਂ ‘ਤੇ ਪਹੁੰਚਾ ਦਿੱਤਾ । ਦੱਸਿਆ ਜਾਂਦਾ ਹੈ ਕਿ ਇਸ ਗੀਤ ਦੇ ਲਈ ਉਨ੍ਹਾਂ ਨੇ ਲੱਖਾਂ ਰੁਪਏ ਵਸੂਲੇ ਸਨ ‘ਤੇ ਹੁਣ ਗਾਇਕਾ ਆਪਣੇ ਲਾਈਵ ਸ਼ੋਅ ਦੇ ਦੌਰਾਨ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ ਅਤੇ ਦਸ ਅਕਤੂਬਰ ਨੂੰ ਉਹ ਆਪਣੇ ਸ਼ੋਅ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਨਗੇ।

- GTC Pollywood

Top Stories