ਜੈਸਮੀਨ ਸੈਂਡਲਾਸ ਦਾ ਆਪਣੀ ਟੀਮ ਦੇ ਨਾਲ ਵੀਡੀਓ ਸਾਹਮਣੇ ਆਇਆ ਹੈ।ਜੈਸਮੀਨ ਸੈਂਡਲਾਸ ਪੂਰੇ ਜੋਸ਼ ਦੇ ਨਾਲ ਪਰਫਾਰਮ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।
Add GTC Pollywood on Google
ਜੈਸਮੀਨ ਸੈਂਡਲਾਸ (Jasmine Sandlas) ਦਾ ਆਪਣੀ ਟੀਮ ਦੇ ਨਾਲ ਵੀਡੀਓ ਸਾਹਮਣੇ ਆਇਆ ਹੈ।ਜੈਸਮੀਨ ਸੈਂਡਲਾਸ ਪੂਰੇ ਜੋਸ਼ ਦੇ ਨਾਲ ਪਰਫਾਰਮ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।
_72753d702efbded937deeecf3898c0dd_1280X720.webp)
ਜੈਸਮੀਨ ਸੈਂਡਲਾਸ ਦਾ ਵਰਕ ਫ੍ਰੰਟ
ਜੈਸਮੀਨ ਸੈਂਡਲਾਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਇਨ੍ਹੀਂ ਦਿਨੀਂ ਉਹ ਆਪਣੇ ਇੰਡੀਆ ਟੂਰ ‘ਤੇ ਹਨ ਅਤੇ ਅੱਜ ਉਹ ਬੈਂਗਲੌਰ ‘ਚ ਲਾਈਵ ਸ਼ੋਅ ਕਰ ਰਹੇ ਹਨ । ਜੈਸਮੀਨ ਸੈਂਡਲਾਸ ਹਾਲ ਹੀ ‘ਚ ‘ਧਰੁੰਧਰ’ ਫ਼ਿਲਮ ‘ਚ ਗਾਏ ‘ਜਾਈਏ ਸੱਜਣਾ’ ਦੇ ਨਾਲ ਚਰਚਾ ‘ਚ ਆਏ ਸਨ। ਇਸ ਗੀਤ ਲਈ ਉਨ੍ਹਾਂ ਨੇ ਮੋਟੀ ਫੀਸ ਵਸੂਲੀ ਸੀ।
_b3dbc1b3b31eb14d2649bfb7f8145e62_1280X720.webp)
ਜੈਸਮੀਨ ਦੀ ਨਿੱਜੀ ਜ਼ਿੰਦਗੀ
ਗਾਇਕਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਲਵ-ਲਾਈਫ ਬਾਰੇ ਗੱਲ ਕਰਦੇ ਹੋਏ ਆਪਣੇ ਮੰਗੇਤਰ ਦੇ ਨਾਲ ਸਭ ਨੂੰ ਮਿਲਵਾਇਆ ਸੀ । ਜਿਸ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਗਾਇਕਾ ਆਪਣੇ ਮੰਗੇਤਰ ਨੂੰ ਸਭ ਦੇ ਨਾਲ ਮਿਲਵਾਉਂਦੀ ਹੋਈ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਜੈਸਮੀਨ ਸੈਂਡਲਾਸ ਦਾ ਨਾਮ ਗੈਰੀ ਸੰਧੂ ਦੇ ਨਾਲ ਜੁੜਿਆ ਸੀ ।
- GTC Pollywood