logo
logo

ਗਾਇਕ ਕਰਣ ਔਜਲਾ ਨੂੰ ਫੈਨ ਦੀ ਹਰਕਤ ‘ਤੇ ਆਇਆ ਗੁੱਸਾ, ਕਿਹਾ ‘ਤੂੰ ਪਾਗਲ ਏਂ’

ਗਾਇਕ ਕਰਣ ਅੋਜਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਕਰਣ ਔਜਲਾ ਦਾ ਕੋਈ ਫੈਨ ਉਨ੍ਹਾਂ ਦੇ ਵੱਲ ਆਪਣੀ ਜੈਕੇਟ ਉਤਾਰ ਕੇ ਸੁੱਟਦਾ ਹੈ। ਪਰ ਕਰਣ ਔਜਲਾ ਨੂੰ ਇਹ ਵੇਖ ਕੇ ਗੁੱਸਾ ਆ ਜਾਂਦਾ ਹੈ ਅਤੇ ਉਹ ਗੁੱਸੇ ‘ਚ ਕਹਿੰਦੇ ਹਨ ਕਿ ‘ਆਹ ਪਤਾ ਨਹੀਂ ਪਿਆਰ ‘ਚ ਸੁੱਟੀ ਹੈ ਜਾਂ ਗੁੱਸੇ ‘ਚ ਸੁੱਟੀ ਹੈ।ਮੈਨੂੰ ਪਤਾ ਲੱਗ ਜਾਵੇ ਨਾ ਕਿਹੜਾ ਏ । ਜੇ ਤੇਰੇ ‘ਚ ਦਮ ਹੈ ਨਾ ਤੂੰ ਦੱਸ ਤੂੰ ਕਿਹੜਾ ਏਂ ਬਾਬੇ।ਨਹੀਂ ਤੂੰ ਇਕ ਪਿਓ ਦਾ ਨਹੀਂ।ਨਹੀਂ ਫਿਰ ਮੈਂ ਇੱਕ ਪਿਓ ਦਾ ਨਹੀਂ।

ਜਿਸ ਤੋਂ ਬਾਅਦ ਇਹ ਜੈਕੇਟ ਸਟੇਜ ‘ਤੇ ਸੁੱਟਣ ਵਾਲਾ ਸਾਹਮਣੇ  ਆ ਜਾਂਦਾ ਹੈ ਅਤੇ ਕਰਣ ਔਜਲਾ ਉਸ ਨੂੰ ਪੁੱਛਦੇ ਹਨ ਤੂੰ ਪਿਆਰ ‘ਚ ਸੁੱਟੀ ਹੈ। ਜਿਸ ‘ਤੇ ਫੈਨ ਹਾਂ ਕਹਿੰਦਾ ਹੈ ਤਾਂ ਗਾਇਕ ਕਹਿੰਦਾ ਹੈ ਤੂੰ ਪਾਗਲ ਹੈਂ।ਮੈਂ ਇੱਕਲਾ ਤੇਰੇ ਲਈ ਸ਼ੋਅ ਲਗਾਉਣ ਲਈ ਨਹੀਂ ਆਇਆ। ਐਂਵੇ ਟਾਈਮ ਖਰਾਬ ਕਰੀ ਜਾਂਦਾ ਏ। ਸੋਸ਼ਲ ਮੀਡੀਆ ਤੇ ਕਰਣ ਔਜਲਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

ਕਰਣ ਔਜਲਾ ਦਾ ਵਰਕ ਫ੍ਰੰਟ 

ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਹਨਾਂ ਨੇ ਬਹੁਤ ਛੋਟੀ ਜਿਹੀ ਉਮਰ ‘ਚ ਹੀ ਗਾਇਕੀ ਦੇ ਖੇਤਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।  

- GTC Pollywood

Top Stories