ਗਾਇਕ ਕਰਣ ਔਜਲਾ ਦੇ ਆਸਟ੍ਰੇਲੀਆ ਟੂਰ ਨੂੰ ਲੈ ਕੇ ਪ੍ਰੇਸ਼ਾਨੀ ਵਧ ਚੁੱਕੀ ਹੈ। ਕਿਉਂਕਿ ਗਾਇਕ ਨੂੰ ਵੀਜ਼ੇ ਸਬੰਧੀ ਪੇਚੀਦੀਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਜ਼ੇ ਦੀ ਮਨਜ਼ੂਰੀ ‘ਚ ਹੋ ਰਹੀ ਦੇਰੀ ਦੇ ਕਾਰਨ ਪਰਥ ‘ਚ ਹੋਣ ਵਾਲਾ ਉਨ੍ਹਾਂ ਦਾ ਸ਼ੋਅ ਮੁਲਤਵੀ ਕਰ ਦਿੱਤਾ ਗਿਆ ਹੈ।
Add GTC Pollywood on Google
ਗਾਇਕ ਕਰਣ ਔਜਲਾ ਦੇ ਆਸਟ੍ਰੇਲੀਆ ਟੂਰ ਨੂੰ ਲੈ ਕੇ ਪ੍ਰੇਸ਼ਾਨੀ ਵਧ ਚੁੱਕੀ ਹੈ। ਕਿਉਂਕਿ ਗਾਇਕ ਨੂੰ ਵੀਜ਼ੇ ਸਬੰਧੀ ਪੇਚੀਦੀਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਜ਼ੇ ਦੀ ਮਨਜ਼ੂਰੀ ‘ਚ ਹੋ ਰਹੀ ਦੇਰੀ ਦੇ ਕਾਰਨ ਪਰਥ ‘ਚ ਹੋਣ ਵਾਲਾ ਉਨ੍ਹਾਂ ਦਾ ਸ਼ੋਅ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸ਼ੋਅ ਨੂੰ ਚੌਵੀ ਅਗਸਤ ਤੱਕ ਮੁਲਤਵੀ ਕੀਤਾ ਗਿਆ ਹੇ। ਇਸ ਦੀ ਜਾਣਕਾਰੀ ਖੁਦ ਗਾਇਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ।

ਕਰਣ ਔਜਲਾ ਨੇ ਉਮੀਦ ਜਤਾਈ ਹੈ ਕਿ ਵੀਜ਼ੇ ਦਾ ਮਾਮਲਾ ਜਲਦ ਹੀ ਹੱਲ ਹੋ ਜਾਵੇਗਾ ਅਤੇ ਫੈਨਸ ਦਰਮਿਆਨ ਉਹ ਜਲਦ ਹੀ ਹਾਜ਼ਰ ਹੋਣਗੇ।ਦੱਸ ਦਈਏ ਕਿ ਸੋਲਾਂ ਅਗਸਤ ਨੂੰ ਐਡੀਲੇਡ ‘ਚ ਕਰਣ ਔਜਲਾ ਦਾ ਸ਼ੋਅ ਹੈ ਅਤੇ ਮੈਲਬੋਰਨ ‘ਚ ਵੀ ਉਨ੍ਹਾਂ ਦੇ ਸ਼ੋਅ ਅਠਾਰਾਂ ਤੇ ਉੱਨੀ ਅਗਸਤ ਨੂੰ ਹੋਣੇ ਤੈਅ ਹਨ।

ਕਰਣ ਔਜਲਾ ਦਾ ਵਰਕ ਫ੍ਰੰਟ
ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ‘ਚ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ ।
_cf8919735b8b129e86151d7c7e450433_1280X720.webp)
ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸਮਾਂ ਸੰਘਰਸ਼ ਕੀਤਾ ਸੀ ਅਤੇ ਅੱਜ ਇੰਡਸਟਰੀ ਦੇ ਨਾਮੀ ਕਲਾਕਾਰਾਂ ‘ਚ ਉਨ੍ਹਾਂ ਦੀ ਗਿਣਤੀ ਆਉਂਦੀ ਹੈ।
- GTC Pollywood