logo
logo

ਖ਼ਾਨ ਸਾਬ ਨੇ ਆਪਣੀ ਮਾਂ ਦੀ ਬਰਸੀ ‘ਤੇ ਲਗਾਇਆ ਲੰਗਰ, ਵੀਡੀਓ ਕੀਤਾ ਸਾਂਝਾ

ਪੰਜਾਬੀ ਗਾਇਕ ਖ਼ਾਨ ਸਾਬ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨੇ ਵਿਦੇਸ਼ ‘ਚ ਆਪਣੀ ਮਾਂ ਦੀ ਪਹਿਲੀ ਬਰਸੀ ਤੇ ਲੰਗਰ ਲਗਾਇਆ ਹੋਇਆ ਹੈ।ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਅੱਜ ਦੇ ਦਿਨ ਯਾਨੀ ਪਿਛਲੇ ਸਾਲ ਸਾਡੀ ਅੰਮੀ ਅੱਲ੍ਹਾ ਪਾਕ ਕੋਲ ਚਲੇ ਗਏ ਸੀ।

ਅੱਜ ਉਨ੍ਹਾਂ ਦੀ ਬਰਸੀ ਸੀ ਤੇ ਦੁਆ ਜ਼ਰੂਰ ਕਰਿਓ ਪਲੀਜ਼”। ਖਾਨ ਸਾਬ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਮਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। 

ਖ਼ਾਨ ਸਾਬ ਦਾ ਵਰਕ ਫ੍ਰੰਟ

ਖ਼ਾਨ ਸਾਬ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਦੇ ਵੱਲੋਂ ‘ਧਰੁੰਧਰ-2’ ‘ਚ ਉਨ੍ਹਾਂ ਦੇ ਵੱਲੋਂ ਗਾਏ ਹਿੱਟ ਗੀਤ ‘ਜ਼ੁਰਮ ਸਿਰਫ਼ ਇਤਨਾ ਹੈ’ ਗਾ ਕੇ ਖੂਬ ਸੁਰਖੀਆਂ ਵਟੋਰੀਆਂ ਸਨ।

- GTC Pollywood

Top Stories