logo
logo

ਕੁੱਲ੍ਹੜ ਪੀਜ਼ਾ ਵਾਲੀ ਗੁਰਪ੍ਰੀਤ ਕੌਰ ਨੇ ਆਪਣੇ ਸੰਘਰਸ਼ ਦੀ ਕਹਾਣੀ ਨੂੰ ਕੀਤਾ ਬਿਆਨ, ਕਿਹਾ ‘ਲੋਕ ਸਿਰਫ਼ ਤੁਹਾਡੀ ਇੱਕ ਗਲਤੀ ਨੂੰ ਯਾਦ ਰੱਖਦੇ ਨੇ’

ਕੁੱਲ੍ਹੜ ਪੀਜ਼ਾ ਵਾਲੀ ਜੋੜੀ ਗੁਰਪ੍ਰੀਤ ਕੌਰ ਤੇ ਸਹਿਜ ਅਰੋੜਾ ਆਪਣੇ ਕੁੱਲੜ੍ਹ ਪੀਜ਼ਾ ਦੇ ਲਈ ਜਾਣੇ ਜਾਂਦੇ ਸਨ। ਪਰ ਇੱਕ ਵੀਡੀਓ ਨੇ ਉਨ੍ਹਾਂ ਦੀ ਜ਼ਿੰਦਗੀ ‘ਚ ਅਜਿਹਾ ਤੂਫਾਨ ਲਿਆਂਦਾ ਕਿ ਫਿਰ ਉਨ੍ਹਾਂ ਨੂੰ ਮੁੜ ਤੋਂ ਖੜ੍ਹੇ ਹੋਣ ਦੇ ਲਈ ਕਈ ਸਾਲ ਲੱਗ ਗਏ ਅਤੇ ਇੱਥੋਂ ਤੱਕ ਕਿ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ‘ਚ ਜਾਣਾ ਪਿਆ। ਹੁਣ ਸਹਿਜ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਆਪਣੇ ਸੰਘਰਸ਼ ਅਤੇ ਦਿਲ ਦੇ ਦਰਦ ਨੂੰ ਬਿਆਨ ਕੀਤਾ ਹੈ। ਉਨ੍ਹਾਂ ਨੇ ਇੱਕ ਲੰਮੀ ਚੌੜੀ ਪੋਸਟ ਪਾ ਕੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਹਾਲੇ ਤੱਕ ਨਕਰਾਤਮਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਨੇ ਆਪਣੀ ਇਸ ਪੋਸਟ ‘ਚ ਲਿਖਿਆ “ਲੋਕ ਅਕਸਰ ਉਸ ਸੰਘਰਸ਼, ਸਖ਼ਤ ਮਿਹਨਤ, ਚੁੱਪ-ਚੁਪੀਤੇ ਲੜੀਆਂ ਗਈਆਂ ਲੜਾਈਆਂ, ਜਾਗ ਕੇ ਕੱਟੀਆਂ ਰਾਤਾਂ ਅਤੇ ਉਸ ਸਾਰੀ ਕੋਸ਼ਿਸ਼ ਨੂੰ ਭੁੱਲ ਜਾਂਦੇ ਹਨ ਜੋ ਤੁਸੀਂ ਅੱਜ ਜੋ ਵੀ ਹੋ, ਉਹ ਬਣਨ ਲਈ ਕੀਤੀ ਹੈ। ਉਹ ਸਿਰਫ਼ ਇੱਕ ਗਲਤੀ ਨੂੰ ਯਾਦ ਰੱਖਦੇ ਹਨ ਅਤੇ ਉਸੇ ਦੇ ਆਧਾਰ 'ਤੇ ਤੁਹਾਡੇ ਪੂਰੇ ਸਫ਼ਰ ਨੂੰ ਪਰਖਦੇ ਹਨ। ਪਰ ਉਹ ਕਦੇ ਵੀ ਉਸ ਨੁਕਸਾਨ ਨੂੰ ਨਹੀਂ ਦੇਖਦੇ ਜੋ ਉਨ੍ਹਾਂ ਦੀ ਨਕਾਰਾਤਮਕਤਾ ਪਿੱਛੇ ਛੱਡ ਜਾਂਦੀ ਹੈ... ਕਿ ਉਨ੍ਹਾਂ ਦੇ ਸ਼ਬਦ ਕਿਸੇ ਦੀ ਰੂਹ ਨੂੰ ਕਿੰਨਾ ਡੂੰਘਾ ਜ਼ਖ਼ਮੀ ਕਰ ਸਕਦੇ ਹਨ, ਕੋਈ ਕਿੰਨੀਆਂ ਰਾਤਾਂ ਚੁੱਪ-ਚਾਪ ਰੋਂਦਾ ਹੈ, ਅਤੇ ਠੀਕ ਹੋਣ ਦਾ ਦਿਖਾਵਾ ਕਰਦੇ ਹੋਏ ਉਹ ਅੰਦਰੋਂ ਕਿੰਨੀ ਵਾਰ ਟੁੱਟਦਾ ਹੈ। ਕੋਈ ਨਹੀਂ ਜਾਣਦਾ ਕਿ ਕੋਈ ਵਿਅਕਤੀ ਹਰ ਰੋਜ਼ ਆਪਣੇ ਆਪ ਨੂੰ ਸੰਭਾਲੀ ਰੱਖਣ ਲਈ ਕਿੰਨਾ ਸੰਘਰਸ਼ ਕਰ ਰਿਹਾ ਹੁੰਦਾ ਹੈ। ਕਿਸੇ ਨੂੰ ਉਨ੍ਹਾਂ ਦੀਆਂ ਗਲਤੀਆਂ ਕਰਕੇ ਪਰਖਣ ਤੋਂ ਪਹਿਲਾਂ, ਇਹ ਯਾਦ ਰੱਖੋ ਕਿ ਉਹ ਵੀ ਇਨਸਾਨ ਹਨ; ਉਨ੍ਹਾਂ ਕੋਲ ਵੀ ਅਜਿਹਾ ਦਿਲ ਹੈ ਜੋ ਮਹਿਸੂਸ ਕਰਦਾ ਹੈ, ਅਜਿਹੀ ਰੂਹ ਹੈ ਜੋ ਥੱਕ ਜਾਂਦੀ ਹੈ, ਅਤੇ ਇੱਕ ਅਜਿਹੀ ਕਹਾਣੀ ਹੈ ਜਿਸਨੂੰ ਤੁਸੀਂ ਕਦੇ ਵੀ ਪੂਰੀ ਤਰ੍ਹਾਂ ਨਹੀਂ ਸਮਝ ਸਕੋਗੇ”। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 

- GTC Pollywood

Top Stories