ਮਾਹੀ ਸਰਮਾ ਨੇ ਆਪਣੀ ਨਾਨੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਅਦਾਕਾਰਾ ਆਪਣੀ ਨਾਨੀ ਨੂੰ ਕਹਿ ਰਹੀ ਹੈ ਕਿ ਤੁਸੀਂ ਸਭ ਦਾ ਸ਼ੁਕਰੀਆ ਅਦਾ ਕਰੋ ਕਿ ਤੁਹਾਨੂੰ ਸਭ ਨੇ ਏਨਾਂ ਜ਼ਿਆਦਾ ਪਿਆਰ ਦਿੱਤਾ ਹੈ। ਅਦਾਕਾਰਾ ਨੇ ਆਪਣੀ ਨਾਨੀ ਨੂੰ ਕਿਹਾ ਕਿ ਤੁਸੀਂ ਜੋ ਇੰਟਰਵਿਊ ਦਿੱਤੀ ਹੈ ਉਹ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ ਅਤੇ ਜਦੋਂ ਮੈਂ ਇੰਗਲੈਂਡ ਗਈ ਸੀ ੳੇੁੱਥੇ ਵੀ ਤੁਹਾਡੀ ਇੰਟਰਵਿਊ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ।
Add GTC Pollywood on Google

ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਨਾਨੀ ਦੋਹਤੀ ਦੀ ਇਸ ਵੀਡੀਓ ਤੇ ਫੈਨਸ ਵੀ ਪਿਆਰ ਲੁਟਾ ਰਹੇ ਹਨ । ਦੱਸ ਦਈਏ ਕਿ ਹਾਲ ਹੀ ‘ਚ ਮਾਹੀ ਸ਼ਰਮਾ ਦੇ ਨਾਨਕੇ ਪਿੰਡ ‘ਚ ਇੱਕ ਪੌਡਕਾਸਟ ਹੋਇਆ ਸੀ। ਜਿਸ ‘ਚ ਉਨ੍ਹਾਂ ਦੀ ਨਾਨੀ ਨੇ ਇੰਟਰਵਿਊ ਦਿੱਤੀ ਸੀ।

ਮਾਹੀ ਸ਼ਰਮਾ ਇਕਲੌਤੀ ਧੀ
ਮਾਹੀ ਸ਼ਰਮਾ ਆਪਣੇ ਮਾਪਿਆਂ ਦੀ ਇਕਲੌਤੀ ਧੀ ਹੈ। ਉਹ ਆਪਣੇ ਪਰਿਵਾਰ ਦੇ ਲਈ ਸਭ ਕੁਝ ਕਰ ਰਹੀ ਹੈ ਜੋ ਇੱਕ ਪੁੱਤ ਆਪਣੇ ਮਾਪਿਆਂ ਦੇ ਲਈ ਕਰਦੇ ਹਨ। ਮਾਹੀ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਤੱਕ ਉਹ ਕਈ ਪ੍ਰੋਜੈਕੇਟਸ ‘ਚ ਨਜ਼ਰ ਆ ਚੁੱਕੀ ਹੈ।ਮਾਹੀ ਨੇ ਖੁਦ ਵੀ ਆਪਣਾ ਸ਼ੋਅ ਸ਼ੁਰੂ ਕੀਤਾ ਹੈ ਜਿਸ ‘ਚ ਉਹ ਹੁਣ ਤੱਕ ਕਈ ਕਲਾਕਾਰਾਂ ਨੂੰ ਬੁਲਾ ਚੁੱਕੀ ਹੈ।
- GTC Pollywood