logo
logo

ਨਵਰਾਜ ਹੰਸ ਨੇ ਬਣਵਾਇਆ ਨਵਾਂ ਘਰ, ਨਵੇਂ ਘਰ ਦੀ ਝਲਕ ਕੀਤੀ ਸਾਂਝੀ, ਮਾਂ ਨੂੰ ਯਾਦ ਕਰਕੇ ਹੋਏ ਭਾਵੁਕ

  ਗਾਇਕ ਨਵਰਾਜ ਹੰਸ ਨੇ ਨਵਾ ਘਰ ਬਣਵਾਇਆ ਹੈ। ਜਿਸ ਦੀ ਇੱਕ ਝਲਕ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਆਪਣੀ ਮਾਂ ਰੇਸ਼ਮ ਕੌਰ ਨੂੰ ਯਾਦ ਕਰਕੇ ਭਾਵੁਕ ਹੋ ਗਏ । ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਇਸ ਘਰ ਦੀ ਨੇਮ ਪਲੇਟ ‘ਤੇ ਉਨ੍ਹਾਂ ਦੀ ਮਾਂ ਦਾ ਨਾਮ ਲਿਖਿਆ ਹੈ ਰੇਸ਼ਮ ਅਤੇ ਰੇਸ਼ਮ ਕੌਰ ਉਨ੍ਹਾਂ ਦੀ ਧੀ ਦਾ ਨਾਮ ਵੀ ਹੈ। ਕੈਪਸ਼ਨ ‘ਚ ਨਵਰਾਜ ਹੰਸ ਨੇ ਲਿਖਿਆ “ਇੱਕ ਨਵਾਂ ਘਰ, ਦਰਵਾਜ਼ੇ 'ਤੇ ਮਾਂ ਦਾ ਨਾਮ, ਅਤੇ ਮੇਰੀ ਧੀ ਦੇ ਰੂਪ ਵਿੱਚ ਮਾਂ ਦਾ ਨਾਮ ਅੱਗੇ ਵਧ ਰਿਹਾ ਹੈ।  

  ਵਾਹਿਗੁਰੂ, ਤੁਸੀਂ ਮੈਨੂੰ ਜੋ ਵੀ ਬਖਸ਼ਿਸ਼ਾਂ ਦਿੱਤੀਆਂ ਹਨ, ਮੈਂ ਉਨ੍ਹਾਂ ਲਈ ਤੁਹਾਡੀ ਸ਼ੁਕਰਗੁਜ਼ਾਰ ਹਾਂ। ਕਾਸ਼! ਮਾਂ, ਤੁਸੀਂ ਇੱਥੇ ਹੁੰਦੇ ਅਤੇ ਇਹ ਸਭ ਦੇਖ ਸਕਦੇ”।  ਗਾਇਕ ਨਵਰਾਜ ਹੰਸ ਦੀ ਇਸ ਤਸਵੀਰ ‘ਤੇ ਫੈਨਸ ਦੇ ਨਾਲ ਉਨ੍ਹਾਂ ਦੇ ਦੋਸਤਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ।ਮਾਨਸੀ ਤੇ ਯੁਵਰਾਜ ਹੰਸ ਨੇ ਵੀ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ। ਇਸ ਤੋਂ ਇਲਾਵਾ ਪਰਮੀਸ਼ ਵਰਮਾ ਨੇ ਵੀ ਲਿਖਿਆ “ਵਾਹਿਗੁਰੂ ਮਿਹਰ ਕਰਿਓ” । ਜਦੋਂਕਿ ਗੁਰਪ੍ਰੀਤ ਕੌਰ ਚੱਢਾ ਨੇ ਵੀ ਉਨ੍ਹਾਂ ਨੂੰ ਨਵੇਂ ਘਰ ਦੇ ਲਈ ਵਧਾਈ ਦਿੱਤੀ ਹੈ। 

ਗਾਇਕ ਨਵਰਾਜ ਹੰਸ ਦਾ ਵਰਕ ਫ੍ਰੰਟ 

ਨਵਰਾਜ ਹੰਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਗੀਤਾਂ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।

- GTC Pollywood

Top Stories