ਨਿਮਰਤ ਖਹਿਰਾ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ। ਨਿਮਰਤ ਖਹਿਰਾ ਗੁਰਦਾਸਪੁਰ ਦੀ ਜੰਮਪਲ ਹੈ ਅਤੇ ਇੱਥੇ ਹੀ ਉਨ੍ਹਾਂ ਦਾ ਜਨਮ ਅੱਠ ਅਗਸਤ 1992 ਨੂੰ ਹੋਇਆ ਸੀ । ਬਚਪਨ ਤੋਂ ਹੀ ਉਨ੍ਹਾਂ ਨੂੰ ਗਾਇਕੀ ‘ਚ ਦਿਲਚਸਪੀ ਸੀ ਅਤੇ ਇਹੀ ਰੂਚੀ ਅੱਗੇ ਚੱਲ ਕੇ ਉਨ੍ਹਾਂ ਦਾ ਕਰੀਅਰ ਬਣੀ ।
Add GTC Pollywood on Google

ਆਪਣੇ ਗਾਇਕੀ ਦੇ ਹੁਨਰ ਦਾ ਪ੍ਰਦਰਸ਼ਨ ਉਹ ਅਕਸਰ ਸਕੂਲ ‘ਚ ਹੋਣ ਵਾਲੇ ਸਮਾਗਮਾਂ ‘ਚ ਕਰਦੀ ਰਹਿੰਦੀ ਸੀ । ਗਾਇਕਾ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਈ ਰਿਆਲਟੀ ਸ਼ੋਅ ਦੇ ਦੌਰਾਨ ਵੀ ਕੀਤਾ ਸੀ । ਜਿਸ ਤੋਂ ਬਾਅਦ ਗਾਇਕਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਗਾਇਕੀ ਦੇ ਖੇਤਰ ‘ਚ ਸਰਗਰਮ ਹੋ ਗਈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ।
_cc722773bb9f1da9e4d8a9459ed1da66_1280X720.webp)
2014 ‘ਚ ਪਹਿਲੀ ਵਾਰ ਉਨ੍ਹਾਂ ਨੂੰ ਕਿਸੇ ਗੀਤ ‘ਚ ਕੰਮ ਕਰਨ ਦਾ ਮੌਕਾ ਮਿਲਿਆ ।ਬਸ ਫਿਰ ਕੀ ਸੀ ਇੱਥੋਂ ਹੀ ਉਸ ਦੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਹੋਈ।ਹਾਲਾਂਕਿ ਇਸ ਗਾਣੇ ਦੇ ਨਾਲ ਉਹ ਜ਼ਿਆਦਾ ਕੁਝ ਕਮਾਲ ਨਹੀਂ ਸੀ ਕਰ ਸਕੀ। ਪਰ ਇਸ ਤੋਂ ਬਾਅਦ ਗਾਇਕਾ ਨੇ ਇੰਡਸਟਰੀ ‘ਚ ਥੋੜ੍ਹੀ ਬਹੁਤ ਪਛਾਣ ਬਣ ਗਈ ਸੀ ।

ਫ਼ਿਲਮਾਂ ‘ਚ ਵੀ ਕੀਤਾ ਕੰਮ
ਅਦਾਕਾਰਾ ਨਿਮਰਤ ਖਹਿਰਾ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਸੀ।ਉਨ੍ਹਾਂ ਨੇ ਹੁਣ ਤੱਕ ਤਰਸੇਮ ਜੱਸੜ ਦੇ ਨਾਲ ੳ,ਅ, ਅਫਸਰ, ਰੱਬ ਦਾ ਰੇਡੀਓ-੩, ਜੋੜੀ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।
- GTC Pollywood