logo
logo

ਪਰਮੀਸ਼ ਵਰਮਾ ਦੇ ਗੀਤ ‘ਬਹਿ ਜਾ’ ਦੇ ਨਾਲ-ਨਾਲ ਮਾਡਲ ਹਰਮਨ ਬਰਾੜ ਦੀ ਵੀ ਹੋ ਰਹੀ ਚਰਚਾ, ਫੈਨਸ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ

ਬੀਤੇ ਦਿਨੀਂ ਪਰਮੀਸ਼ ਵਰਮਾ ਦਾ ਗੀਤ ‘ਬਹਿ ਜਾ’ (Parmish Verma Beh Ja Song) ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਦੀ ਕਾਫੀ ਚਰਚਾ ਹੋ ਰਹੀ ਹੈ। ਇਸ ਗੀਤ ‘ਚ ਉਨ੍ਹਾਂ ਦੇ ਨਾਲ ਬਤੌਰ ਮਾਡਲ ਹਰਮਨ ਬਰਾੜ ਨਜ਼ਰ ਆਈ ਸੀ । ਇਹ ਗੀਤ ਕਾਫੀ ਟ੍ਰੈਂਡਿੰਗ ‘ਚ ਚੱਲ ਰਿਹਾ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਪਰ ਇਸ ਗੀਤ ਦੇ ਨਾਲ-ਨਾਲ ਇਸ ਗੀਤ ‘ਚ ਕੰਮ ਕਰਨ ਵਾਲੀ ਮਾਡਲ ਹਰਮਨ ਬਰਾੜ ਦੀ ਵੀ ਖੂਬ ਚਰਚਾ ਹੋ ਰਹੀ ਹੈ।

ਗੀਤ ‘ਚ ਕਾਫੀ ਰੋਮਾਂਟਿਕ ਸੀਨਸ ਹਰਮਨ ਬਰਾੜ ਨੇ ਦਿੱਤੇ ਹਨ । ਜਿਸ ਤੋਂ ਬਾਅਦ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਇੱਕ ਫੈਨ ਨੇ ਲਿਖਿਆ “ਜਲੇ ਪੇ ਨਮਕ ਛਿੜਕ ਦੀਆ ਆਪਨੇ”। ਜਦੋਂਕਿ ਇੱਕ ਹੋਰ ਨੇ ਲਿਖਿਆ “ਜੋੜੀ ਅੱਛੀ ਹੈ ਵੈਸੇ”।

ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ “ਸਭ ਤੋਂ ਪਹਿਲਾਂ ਤਾਂ ਇਹ ਕੁੜੀ ਮਹਿਜ਼ ਵੀਹ ਸਾਲਾਂ ਦੀ ਹੈ, ਪਰਮੀਸ਼ ਦੀ ਬੇਟੀ ਵਰਗੀ ਲੱਗਦੀ”। ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਤਰ੍ਹਾਂ ਦੇ ਕਮੈਂਟਸ ਕੀਤੇ ਹਨ।

ਪਰਮੀਸ਼ ਵਰਮਾ ਦਾ ਵਰਕ ਫ੍ਰੰਟ 

ਪਰਮੀਸ਼ ਵਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਤੇ ਗੀਤ ਕਰ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਦੇ ਦੋ ਗੀਤ ਰਿਲੀਜ਼ ਹੋਏ ਹਨ ਅਤੇ ਦੋਵਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।  

- GTC Pollywood

Top Stories