ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਕਿਸੇ ਦੁਕਾਨ ‘ਚ ਗਈ ਹੋਈ ਹੈ ਪਰ ਇਸ ਦੁਕਾਨ ਦੇ ਬਾਹਰ ਉਸ ਦੀ ਇੱਕ ਝਲਕ ਪਾਉਣ ਦੇ ਲਈ ਫੈਨਸ ਬੇਤਾਬ ਨਜ਼ਰ ਆਏ । ਪਰ ਜਦੋਂ ਅਦਾਕਾਰਾ ਬਾਹਰ ਨਿਕਲਣ ਲੱਗੀ ਤਾਂ ਬਾਹਰ ਨਿਕਲਣ ਦਾ ਰਸਤਾ ਉਸ ਨੂੰ ਨਜ਼ਰ ਨਹੀਂ ਆਇਆ । ਜਿਸ ਕਾਰਨ ਅਦਾਕਾਰਾ ਨਰਾਜ਼ ਹੋ ਗਈ ਅਤੇ ਅਦਾਕਾਰਾ ਦੇ ਹਾਵ-ਭਾਵ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਭੀੜ ਨੂੰ ਵੇਖ ਕੇ ਉਹ ਕਿੰਨੀ ਪ੍ਰੇਸ਼ਾਨ ਨਜ਼ਰ ਆ ਰਹੀ ਹੈ।
Add GTC Pollywood on Google

_89cd6fd1be08056e3fef4f486cea1b90_1280X720.webp)
ਅਦਾਕਾਰਾ ਨੇ ਖੁਦ ਭੀੜ ਨੂੰ ਪਾਸੇ ਹੋਣ ਦਾ ਇਸ਼ਾਰਾ ਕੀਤਾ ਅਤੇ ਰਸਤਾ ਦੇਣ ਦੀ ਅਪੀਲ ਕੀਤੀ।ਸੋਸ਼ਲ ਮੀਡੀਆ ਤੇ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

ਸ਼ਹਿਨਾਜ਼ ਗਿੱਲ ਦੀ ਨਿੱਜੀ ਜ਼ਿੰਦਗੀ
ਸ਼ਹਿਨਾਜ਼ ਗਿੱਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਅੰਮ੍ਰਿਤਸਰ ਦੀ ਜੰਮਪਲ ਹੈ ਅਤੇ ਇੱਥੇ ਹੀ ਉਸਨੇ ਆਪਣੀ ਸਕੂਲੀ ਪੜ੍ਹਾਈ ਕੀਤੀ । ਉਸ ਦਾ ਇੱਕ ਭਰਾ ਵੀ ਹੈ, ਜਿਸ ਦਾ ਨਾਂਅ ਸ਼ਹਿਬਾਜ਼ ਹੈ। ਸ਼ਹਿਬਾਜ਼ ਵੀ ਅਕਸਰ ਸ਼ਹਿਨਾਜ਼ ਗਿੱਲ ਦੇ ਨਾਲ ਨਜ਼ਰ ਆਉਂਦਾ ਹੈ। ਸ਼ਹਿਨਾਜ਼ ਗਿੱਲ ਨੂੰ ਸ਼ੁਰੂ ਤੋਂ ਹੀ ਨੱਚਣ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਕ ਉਨ੍ਹਾਂ ਨੂੰ ਅਦਾਕਾਰੀ ਦੇ ਖੇਤਰ ‘ਚ ਲੈ ਕੇ ਆਇਆ।
- GTC Pollywood